LETEST..ਮੇਜਰ ਗੌਰਵ ਕੁਮਾਰ ਪਰਾਸ਼ਰ ਨੂੰ ਮਿਲਿਆ ਸੈਨਾ ਮੈਡਲ , ਨਗਾਲੀਮ ਦੀ ਕੌਮੀ ਸਮਾਜਵਾਦੀ ਕੌਂਸਲ (ਕੇ-ਵਾਈ-ਏ)ਦੇ 9ਅੱਤਵਾਦੀਆਂ ਨੂੰ ਭਾਰੀ ਹਥਿਆਰਾਂ ਨਾਲ ਫੜਿਆ ਸੀ ਜ਼ਿੰਦਾ


ਪਠਾਨਕੋਟ 13 ਫਰਵਰੀ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਪਠਾਨਕੋਟ ਦੇ ਸ਼ਿਵਾਜੀ ਨਗਰ (ਮਾਡਲ ਟਾ ਉਨ) ਵਿਖੇ ਬਚਪਨ ਗੁੱਜਾਰ ਕੇਂਦਰੀ ਵਿਦਿਆਲਿਆ -2 (ਸੁਜਾਨਪੁਰ) ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਵਾਲੇ ਮੇਜਰ ਗੌਰਵ ਕੁਮਾਰ ਪਰਾਸ਼ਰ ਨੂੰ ਫੌਜ ਦਾ ਤਗਮਾ ਪ੍ਰਾਪਤ ਸੈਨਾ ਮੈਡਲ ਮਿਲਣ ਤੋਂ ਬਾਅਦ ਉਸਦੇ ਨਾਨਕੇ ਪਠਾਨਕੋਟ ਵਿਖੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਮੂਲ ਤੌਰ ‘ਤੇ ਜ਼ਿਲ੍ਹਾ ਹੁਸ਼ਿਆਰ ਪੁਰ ਦੀ ਤਹਿਸੀਲ ਦਸੂਹਾ ਦੇ ਇੱਕ ਛੋਟੇ ਜਿਹੇ ਪਿੰਡ ਕੈਂਥਾ ਦੇ ਰਹਿਣ ਵਾਲੇ ਹਨ । ਮਾਤਾ ਕੰਚਨ ਬਾਲਾ ਦੀ ਕੁੱਖੋਂ ਪੈਦਾ ਹੋਏ, ਮੇਜਰ ਗੌਰਵ ਦੋ ਭਰਾ ਅਤੇ ਇੱਕ ਭੈਣ ਹੈ, ਉਸਦਾ ਵੱਡਾ ਭਰਾ ਸੌਰਭ ਕੁਮਾਰ ਪਰਾਸ਼ਰ ਵੀ ਸੈਨਾ ਵਿੱਚ ਮੇਜਰ ਸੀ। ਜਿਸਦੀ ਦੋ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮੇਜਰ ਗੌਰਵ ਦੇ ਪਿਤਾ ਸਤੀਸ਼ ਕੁਮਾਰ ਆਰਮੀ ਸਿਗਨਲ ਕੋਰ ਤੋਂ ਸੂਬੇਦਾਰ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ, ਉਨ੍ਹਾਂ ਨੂੰ ਆਰਮੀ ਮੈਡਲ ਵੀ ਦਿੱਤਾ ਗਿਆ ਹੈ। ਉਸਨੇ 1994 ਵਿੱਚ 70 ਐਨਸੀਸੀ ਗਰਲਜ਼ ਕੈਡੇਟਾਂ ਨੂੰ ਦੰਗਿਆਂ ਤੋਂ ਬਚਾਉਣ ਲਈ ਸੈਨਾ ਮੈਡਲ ਸੈਨਾ ਮੈਡਲ ਮਿਲਿਆ ਸੀ। ਸੈਨਾ ਦਾ ਮੈਡਲ ਪ੍ਰਾਪਤ ਕਰਨ ਤੋਂ ਬਾਅਦ ਫੋਨ ‘ਤੇ ਗੱਲਬਾਤ ਕਰਦਿਆਂ ਮੇਜਰ ਗੌਰਵ ਕੁਮਾਰ ਪਰਾਸ਼ਰ ਨੇ ਦੱਸਿਆ ਕਿ ਉਸ ਦਾ ਜਨਮ 1991 ਵਿਚ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਵਿਚ ਹੋਇਆ ਸੀ। ਉਸਨੇ ਆਪਣੀ ਮੁਢਲੀ ਸਿੱਖਿਆ ਕੇਂਦਰੀ ਵਿਦਿਆਲਿਆ -2 ਪਠਾਨਕੋਟ ਤੋਂ ਪ੍ਰਾਪਤ ਕੀਤੀ, ਇਸ ਤੋਂ ਬਾਅਦ ਉਸਨੇ ਸੈਕੰਡਰੀ ਸਿੱਖਿਆ ਕੇਂਦਰੀ ਵਿਦਿਆਲਿਆ ਦਿੱਲੀ ਤੋਂ ਪ੍ਰਾਪਤ ਕੀਤੀ। ਪੰਜ ਸਾਲ ਦੀ ਸਿਖਲਾਈ ਲੈਣ ਤੋਂ ਬਾਅਦ 2014 ਵਿੱਚ ਆਈਐਮਏ ਦੇਹਰਾਦੂਨ ਤੋਂ ਪਾਸ ਹੋਇਆ ਅਤੇ ਫੌਜ ਦੇ 17 ਗ੍ਰੇਨੇਡਿਅਰਜ਼ ਵਿੱਚ ਕਮਿਸ਼ਨ ਪ੍ਰਾਪਤ ਹੋਇਆ।ਨਾਗਾਲੈਂਡ ਵਿੱਚ ਆਪਣੀ ਦੂਜੀ ਪੋਸਟਿੰਗ ਦੇ ਦੌਰਾਨ, ਕਾਉੰਟਰ ਇੰਸਰਜੇਂਸੀ ਦੇ ਖੇਤਰ (ਟੁਯਾਂਸੰਗ, ਨਾਗਾਲੈਂਡ) ਵਿੱਚ ਇੱਕ ਵਿਸ਼ੇਸ਼ ਮੁਹਿੰਮ ਦੌਰਾਨ, ਨਗਾਲੀਮ ਦੀ ਕੌਮੀ ਨੈਸ਼ਨਲ ਸੋਸ਼ਲਿਸਟ ਕੌਂਸਿਲ ਆਫ ਨਾਗਲਿਮ (ਕੇ-ਵਾਈ ਏ) ਦੇ ਇੱਕ ਸਵੈ-ਘੋਸ਼ਿਤ ਮੇਜਰ ਜਨਰਲ ਯਾਂਗਾਂਗ ਕੋਨਿਆਕ ਸਮੇਤ 09 ਅੱਤਵਾਦੀਆਂ ਨੂੰ ਭਾਰੀ ਮਾਤਰਾ ਵਿੱਚ ਅਸਲਾ ਬਰੂਦ ਨਾਲ ਜਿਉਂਦਾ ਫੜਿਆ ਸੀ । ਜਿਸ ਲਈ ਉਨ੍ਹਾਂ ਨੂੰ ਲੈਫਟੀਨੈਂਟ ਜਨਰਲ ਜੇਐਸ ਨੈਨ (ਏਵੀਐਸਐਮ, ਐਸਐਮ) ਦੁਆਰਾ ਸੈਨਾ ਮੈਡਲ ਨਾਲ ਸਨਮਾਨਤ ਕੀਤਾ ਗਿਆ। ਮੇਜਰ ਗੌਰਵ ਨੇ ਸੈਨਾ ਮੈਡਲ ਦਾ ਸਾਰਾ ਕਰੈਡਿਟ ਆਪਣੀ ਮਾਂ ਕੰਚਨ ਬਾਲਾ ਪਿਤਾ ਸਤੀਸ਼ ਕੁਮਾਰ ਪ੍ਰਿੰਸੀਪਲ ਧੀਰ ਸਿੰਘ ਅਤੇ ਮੈਡਮ ਕੁਲਦੀਪ ਕੌਰ ਨੂੰ ਦਿੱਤਾ । ਮੇਜਰ ਗੌਰਵ ਕੁਮਾਰ ਪਰਾਸ਼ਰ ਦੀ ਪਤਨੀ ਪ੍ਰਿਯੰਕਾ ਸ਼ਰਮਾ ਤੇਲਗੂ ਫਿਲਮ ਇੰਡਸਟਰੀਜ਼ ਦੀ ਅਭਿਨੇਤਰੀ ਹੈ ਅਤੇ ਹੁਣ ਤੱਕ ਉਸ ਦੀਆਂ ਪੰਜ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਹੋ ਚੁਕੀਆਂ ਹਨ। ਇਸ ਸਾਲ, 87 ਫੌਜ ਦੇ ਜਵਾਨਾਂ ਨੂੰ ਸੈਨਾ ਮੈਡਲ ਮਿਲਿਆ ਹੈ, ਜਿਨ੍ਹਾਂ ਵਿਚੋਂ ਮੇਜਰ ਗੌਰਵ ਕੁਮਾਰ ਪਰਾਸ਼ਰ ਸਭ ਤੋਂ ਘੱਟ ਉਮਰ ਦੇ ਅਧਿਕਾਰੀ ਹਨ, ਉਸਨੇ ਸਿਰਫ 6 ਸਾਲਾਂ ਦੀ ਸੇਵਾ ਵਿਚ ਇਹ ਆਰਮੀ ਮੈਡਲ ਪ੍ਰਾਪਤ ਕੀਤਾ ਹੈ ।

Related posts

Leave a Reply