LETEST.. ਪੇਂਡੂ ਚੌਕੀਦਾਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਗਡ਼੍ਹਦੀਵਾਲਾ ਨੂੰ ਦਿੱਤਾ ਮੰਗ ਪੱਤਰ

ਗੜ੍ਹਦੀਵਾਲਾ 8 ਮਾਰਚ (ਚੌਧਰੀ ) :  ਅੱਜ ਪੇਂਡੂ ਚੌਕੀਦਾਰਾਂ  ਦੇ ਇਕ ਵਫ਼ਦ ਨੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੱਕੀ ਮੰਗਾਂ ਲਈ ਗੱਲਬਾਤ ਕੀਤੀ ਗਈ।ਜਿਸ ਵਿੱਚ ਮਿਲਣ ਵਾਲੇ ਮਾਣ ਭੱਤੇ ਤੇ ਵਿਸਥਾਰ ਨਾਲ ਸੋਚ ਵਿਚਾਰ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਸਾਨੂੰ ਸਿਰਫ 1250 ਰੁਪਏ ਮਾਣ ਭੱਤਾ ਮਿਲਦਾ ਹੈ ਜਿਸ ਨਾਲ ਅੱਜ ਦੇ ਮਹਿੰਗਾਈ ਵਾਲੇ ਯੁੱਗ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ। ਇਸ ਉਨਾਂ ਇਕ ਮੰਗ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨੂੰ  ਸੌਂਪਿਆ। ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸਾਨੂੰ ਹਰਿਆਣਾ ਪੈਟਰਨ ਦੀ ਤਰਜ ਤੇ 7500 ਰੁਪਏ ਮਾਣ ਭੱਤਾ ਦਿੱਤਾ ਜਾਵੇ। ਇਸ ਦੇ ਨਾਲ ਨਾਲ ਜਨਮ ਅਤੇ ਮੌਤ ਦੀਆਂ ਕਿਤਾਬਾਂ ਸਾਨੂੰ ਵਾਪਿਸ ਕੀਤੀਆਂ ਜਾਣ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਵਾਅਦੇ ਸਾਡੇ ਨਾਲ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਇਨ੍ਹਾਂ ਵਾਅਦਿਆਂ ਜਲਦ ਪੂਰਾ ਕੀਤਾ ਜਾਵੇ। ਇਸ ਵਫ਼ਦ ਵਿੱਚ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਕਰਨੈਲ ਸਿੰਘ, ਮੱਖਣ ਸਿੰਘ,ਮਹਿੰਦਰ ਸਿੰਘ, ਰਾਮ ਕਿਸ਼ਨ,  ਬਲਦੇਵ ਸਿੰਘ, ਗੁਰਬਰਜਿੰਦਰ ਸਿੰਘ ਸੁਖਦੇਵ ਸਿੰਘ ਸ਼ਾਮਲ ਸਨ  

Related posts

Leave a Reply