LETEST.. ਡਾ.ਐੱਮ. ਐੱਸ.ਰੰਧਾਵਾ ਦੀ ਯਾਦ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ


ਗੜ੍ਹਦੀਵਾਲਾ 19 ਜਨਵਰੀ (ਚੌਧਰੀ) : ਅੱਜ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਕਿਸਾਨਾਂ ਦੇ ਚੋਣਵੇਂ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਕੀਤੀ। ਇਸ ਮੀਟਿੰਗ ਦਾ ਵਿਸ਼ੇਸ਼ ਮੁੱਦਾ 30 ਜਨਵਰੀ, 2021 ਨੂੰ ਡਾ.ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਖੇਤੀਬਾੜੀ ਨਾਲ ਸਬੰਧਤ ਸੈਮੀਨਾਰ “ਖੇਤੀ ਦੀ ਮੌਜ਼ੂਦਾ ਸਥਿਤੀ ਤੇ ਲੋਕ-ਪੱਖੀ ਬਦਲ” ਵਿੱਚ ਕਿਸਾਨਾਂ ਦੀ ਵੱਧ ਤੋਂ ਵੱਧ ਸਮੂਲੀਅਤ ਨੂੰ ਯਕੀਨੀ ਬਣਾਉਣ ਵਾਸਤੇ ਵਿਚਾਰ-ਵਿਟਾਂਦਰਾ ਕੀਤਾ ਗਿਆ। ਇਸ ਸੈਮੀਨਾਰ ਵਿੱਚ ਖੇਤੀ ਦੀ ਮੌਜੂਦਾ ਸਥਿਤੀ, ਜਿਸ ਵਿੱਚ ਖੇਤੀ ਛੋਟੀ ਕਿਸਾਨੀ ਲਈ ਲਾਹੇਵੰਦ ਨਹੀਂ ਰਹੀ ਅਤੇ ਇਸ ਸਥਿਤੀ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਣ ਵਾਸਤੇ ਕਿਹੜੇ-ਕਿਹੜੇ ਵਿਕਲਪ ਅਤੇ ਬਦਲ ਹੋ ਸਕਦੇ ਹਨ, ਬਾਰੇ ਵਿਸਥਾਰਪੂਰਵਕ ਵਿਚਾਰ-ਵਿਟਾਂਦਰਾ ਕੀਤਾ ਜਾਵੇਗਾ। ਇਸ ਸੈਮੀਨਾਰ ਵਿੱਚ ਖੇਤੀ ਨਾਲ ਸਬੰਧਿਤ ਦੋ ਉੱਘੇ ਵਿਦਵਾਨ ਡਾ. ਸੁਖਪਾਲ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਦਵਿੰਦਰ ਸ਼ਰਮਾ ਮੁਹਾਲੀ, ਜੋ ਖੇਤੀ ਨੀਤੀ ਦੇ ਮਾਹਰ ਵਿਦਵਾਨ ਹਨ, ਹਿੱਸਾ ਲੈਣਗੇ। ਇਸ ਸੈਮੀਨਾਰ ਦਾ ਉਦਘਾਟਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਆਨਰੇਰੀ ਸਕੱਤਰ, ਸ਼੍ਰੋ.ਗੁ.ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਕਰਨਗੇ। ਜਦੋਂ ਕਿ ਸੈਮੀਨਾਰ ਦੀ ਪ੍ਰਧਾਨਗੀ ਡਾ. ਗੁਰਕਮਲ ਸਿੰਘ ਸਹੋਤਾ, ਸਾਬਕਾ ਡਾਇਰੈਕਟਰ, ਬਾਗ਼ਬਾਨੀ ਵਿਭਾਗ, ਪੰਜਾਬ ਕਰਨਗੇ। ਇਸ ਸੈਮੀਨਾਰ ਵਿੱਚ ਸ. ਮਨਜੋਤ ਸਿੰਘ ਤਲਵੰਡੀ ਨੂੰ ਉਸ ਦੁਆਰਾ ਕੀਤੇ ਜਾਂਦੇ ਲੋਕ-ਭਲਾਈ ਕੰਮਾਂ ਲਈ ਡਾ. ਐੱਮ.ਐੱਸ. ਰੰਧਾਵਾ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਵੀ ਚਰਚਾ ਹੋਈ। ਇਸ ਮੀਟਿੰਗ ਵਿੱਚ ਸ. ਗੁਰਦੀਪ ਸਿੰਘ ਕਾਲਕਟ, ਸ. ਫਕੀਰ ਸਿੰਘ ਸਹੋਤਾ, ਡਾ. ਗੁਰਕਮਲ ਸਿੰਘ ਸਹੋਤਾ, ਡਾ. ਮਝੈਲ ਸਿੰਘ, ਸ. ਇਕਬਾਲ ਸਿੰਘ ਜੌਹਲ, ਪ੍ਰਿੰਸੀਪਲ ਨਵਤੇਜ ਸਿੰਘ, ਸ. ਗੁਰਦਿਆਲ ਸਿੰਘ, ਸ. ਦਲਜੀਤ ਸਿੰਘ, ਸ. ਜਗਤਾਰ ਸਿੰਘ ਬਲਾਲਾ, ਡਾ. ਸੁਮਨਜੀਤ ਕੌਰ, ਡਾ. ਸਤਵੰਤ ਕੌਰ ਅਤੇ ਪ੍ਰੋ. ਜਤਿੰਦਰ ਕੌਰ ਹਾਜ਼ਰ ਸਨ। ਅੰਤ ਵਿੱਚ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Related posts

Leave a Reply