LETEST NEWS..ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਕੀਤੀ ਲੀਡ ਸਕੂਲ ‘ਚ ਸਮੂਲੀਅਤ

(ਜਾਣਕਾਰੀ ਦਿੰਦੇ ਹੋਏ ਸਕੂਲ ਦੇ ਐਮ ਡੀ ਸ.ਤਰਸੇਮ ਸਿੰਘ ਧੁੱਗਾ)

ਗੜ੍ਹਦੀਵਾਲਾ 11 ਫਰਵਰੀ (CHOUDHARY / PARDEEP SHARMA ) : ਹਮੇਸ਼ਾ ਆਪਣੀਆਂ ਅਲੱਗ ਸਰਗਰਮੀਆਂ ਕਾਰਨ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਪਹਿਲੀ ਵਾਰ ਇੱਕ ਹੋਰ ਮਾਅਰਕਾ ਮਾਰਦਿਆਂ ਸਕੂਲ ਦੇ ਬੱਚਿਆਂ ਨੂੰ ਟੈਕਨੋਲਜੀ ਨਾਲ ਜੋੜਨ ਲਈ ਲੀਡ ਸਕੂਲ ਜੋ ਕਿ ਪੂਰੇ ਭਾਰਤ ਵਿੱਚ ਲਗਭਗ 1200 ਤੋਂ ਵੱਧ ਸਕੂਲਾਂ ਦੀ ਲੜੀ ਹੈ,ਵਿੱਚ ਸਮੂਲੀਅਤ ਕੀਤੀ ਹੈ।ਬੱਚਿਆਂ ਦੇ ਮਾਪਿਆਂ ਅਤੇ ਸ਼ਹਿਰ ਦੀਆਂ ਸਨਮਾਨਿਤ ਹਸਤੀਆਂ ਅਤੇ ਮੀਡੀਆ ਸਾਹਮਣੇ ਲੀਡ ਸਕੂਲ ਦੇ ਸੰਚਾਲਕ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੱਚਿਆਂ ਨੂੰ ਜਿੱਥੇ ਨਵੇਂ ਤਰੀਕਿਆਂ ਨਾਲ ਪੜ੍ਹਾਇਆ ਜਾਵੇਗਾ।ਉੱਥੇ ਕੋਡਿੰਗ ਤੇ ਕੰਪੀਟੀਸ਼ਨ ਦੇ ਜਰੀਏ ਨਵੇਂ ਗੇਜਟ ਤਿਆਰ ਕਰਨ ਦੀ ਸਿਖਲਾਈ ਵੀ ਦਿੱਤੀ ਜਾਵੇਗੀ।ਬੱਚਿਆਂ ਨੂੰ ਆਈਲੇਟਸ ਦੇ ਸਲੇਬਸ ਦੀ ਤਿਆਰੀ ਸਕੂਲ ਵਿੱਚ ਹੀ ਕਰਵਾਈ ਜਾਏਗੀ ਤੇ ਬੱਚਿਆਂ ਨੂੰ ਇੰਡੀਆ ਲੈਬਲ ਦੇ ਕੰਪੀਟੀਸ਼ਨ ਲਈ ਤਿਆਰ ਕੀਤਾ ਜਾਵੇਗਾ। ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਦੇ ਡਾਇਰੈਕਟਰ ਸ.ਤਰਸੇਮ ਸਿੰਘ ਧੁੱਗਾ ਅਨੁਸਾਰ ਅਸੀਂ ਬੱਚਿਆਂ ਨੂੰ ਅਜਿਹੀ ਵਿੱਦਿਆ ਦੇਣ ਜਾ ਰਹੇ ਹਾਂ ਜੋ ਸਰਕਾਰ ਦੀ ਨੈਸ਼ਨਲ ਐੈਜੂਕੇਸ਼ਨ ਪਾਲਿਸੀ ਦੇ ਅਨੁਸਾਰ ਤੇ ਂਛਓ੍ਰਠ ਤੇ ਅਧਾਰਿਤ ਹੈ ।ਲੀਡ ਸਕੂਲ ਦਾ ਕਰੀਕੁਲਮ ਹਰ ਉਮਰ ਦੇ ਬੱਚਿਆਂ ਦੀ ਗੁਣਵੰਤਾ ਦੇ ਅਨੁਸਾਰ ਡਿਜਾਇਨ ਕੀਤਾ ਗਿਆ ਹੈ ਜੋ,ਕਿ ਬੱਚਿਆਂ ਦੇ ਭਵਿੱਖ ਲਈ ਲਾਹੇਵੰਦ ਹੋਵੇਗਾ ।ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਦਰਸ਼ਨਾ ਕੌਸ਼ਲ , ਵਾਇਸ ਪ੍ਰਿੰਸੀਪਲ ਜਗਰੂਪ ਕੌਰ ਤੇ ਸਮੂਹ ਸਟਾਫ ਹਾਜਰ ਸੀ ।

Related posts

Leave a Reply