LETEST NEWS.. ਦਸੂਹਾ ‘ਚ ਕੋਰੋਨਾ ਦੀ ਰੋਕਥਾਮ ਲਈ ਬਿਨਾਂ ਮਾਸਕ ਤੋਂ ਘੁੰਮਣ ਵਾਲੇ 239 ਵਿਅਕਤੀਆਂ ਤੇ ਕੀਤੇ ਕੋਰੋਨਾ ਟੈਸਟ

ਦਸੂਹਾ 22 ਮਾਰਚ (ਚੌਧਰੀ) : ਨਵਜੌਤ ਸਿੰਘ ਮਾਹਲ, ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਵਲੋਂ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਮਨੀਸ਼ ਕੁਮਾਰ ਸ਼ਰਮਾ,ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਦਸੂਹਾ ਵੱਲੋਂ ਐਸ.ਆਈ.ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨਾਲ ਸਬ ਡਵੀਜ਼ਨ ਦਸੂਹਾ ਦੀ ਪਬਲਿਕ ਨੂੰ ਕਵਿਡ ਦੀ ਰੋਕਥਾਮ ਸਬੰਧੀ ਜਿਲ੍ਹਾ ਮੈਜਿਸਟਰੇਟ ਅਤੇ ਮਹਿਕਮਾ ਹੈਲਥ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨ ਬਾਰੇ ਜਾਣੂ ਕਰਾਇਆ ਜਾ ਰਿਹਾ ਹੈ ਅਤੇ ਅੱਜ 22 ਮਾਰਚ ਨੂੰ ਟੀ ਪੁਆਇੰਟ ਹਾਜੀਪੁਰ ਚੌਕ,ਦਸੂਹਾ ਵਿਖੇ ਹੈਲਥ ਵਿਭਾਗ ਦੀ ਟੀਮ ਨਾਲ ਪਬਲਿਕ ਦੇ 239 ਵਿਅਕਤੀਆਂ,ਜਿਨ੍ਹਾਂ ਵੱਲੋਂ ਮਾਸਕ ਨਹੀਂ ਪਹਿਨਿਆ ਗਿਆ ਸੀ,ਦਾ ਆਰ.ਟੀ.ਪੀ.ਸੀ.ਆਰ.ਟੈਸਟ,ਡਾਕਟਰ ਦਵਿੰਦਰ ਪੂਰੀ ਐਸ. ਐਮ.ਓ,ਦਸੂਹਾ ਦੀ ਨਿਗਰਾਨੀ ਹੇਠ ਡਾਕਟਰ ਕਪਿਲ ਡੋਗਰਾ ਅਤੇ ਉਹਨਾਂ ਦੀ ਟੀਮ ਵੱਲੋਂ ਮੌਕਾ ਪਰ ਹੀ ਕੀਤਾ ਗਿਆ ਹੈ ਅਤੇ ਇਸ ਸਮੇਂ ਜਿਨ੍ਹਾਂ ਵੱਲੋਂ ਮਾਸਕ ਨਹੀਂ ਪਹਿਨੇ ਹੋਏ ਸਨ ਉਹਨਾਂ ਨੂੰ ਮਾਸਕ ਵੀ ਵੰਡੇ ਗਏ ਹਨ।ਇਸ ਮੌਕੇ ਮਨੀਸ਼ ਕੁਮਾਰ ਸ਼ਰਮਾ,ਡੀ.ਐਸ.ਪੀ. ਦਸੂਹਾ ਵੱਲੋਂ ਕਰੋਨਾਂ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਪਬਲਿਕ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਉਹ ਕੋਰੋਨਾ ਤੋਂ ਬਚਾਅ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇੇ ਮਹਿਕਮਾਂ ਹੈਲਥ ਤੋਂ ਜਾਰੀ ਗਾਈਡਲਾਈਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਕਰੋਨਾ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ।

Related posts

Leave a Reply