LETEST..ਪੀਸੀਸੀਟੀਯੂ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਜਾਰੀ ਪੇ-ਕਮਿਸ਼ਨ ਦੀ ਚਿੱਠੀ ਦੇ ਵਿਰੋਧ ਚ ਦਿੱਤਾ ਧਰਨਾ

(ਮੰਗਾਂ ਸਬੰਧੀ ਕਾਲਜ ਕੈਂਪਸ ਚ ਧਰਨਾ ਦਿੰਦੇ ਹੋਏ ਪ੍ਰੋ ਸਹਿਬਾਨ)

25 ਫਰਵਰੀ ਨੂੰ ਚੰਡੀਗੜ੍ਹ ਵਿਖੇ ਇਸੇ ਸਬੰਧ ਵਿੱਚ ਕੀਤੀ ਜਾਵੇਗੀ ਰੈਲੀ : ਪ੍ਰੋ ਜਗਦੀਪ ਕੁਮਾਰ

ਗੜ੍ਹਦੀਵਾਲਾ 19 ਫਰਵਰੀ (CHOUDHARY ) :ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ ਸੀ ਸੀ ਟੀ ਯੂ) ਦੇ ਮੈਂਬਰਾਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਕਾਲਜ ਟੀਚਰ ਆਰਗੇਨਾਈਜ਼ੇਸ਼ਨ (ਪੀ ਫੈਕਟੇ) ਦੇ ਸੱਦੇ ਤੇ ਕਾਲਜ ਕੈਂਪਸ ਵਿੱਚ 12 ਤੋਂ 1 ਵਜੇ ਤੱਕ ਧਰਨਾ ਦਿੱਤਾ ਗਿਆ। ਇਸ ਮੌਕੇ ਪੀ ਸੀ ਸੀ ਟੀ ਯੂ ਦੇ ਰਾਜ ਕਾਰਜਕਾਰਨੀ ਮੈਂਬਰ ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਦੇ ਪੇ-ਸਕੇਲ ਤੋਂ ਵੱਖ ਕਰਨ ਦੀ ਚਿੱਠੀ ਨੂੰ ਵਾਪਿਸ ਲਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਸਬੰਧੀ 25 ਫਰਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ।ਇਸ ਮੌਕੇ ਤੇ ਯੁਨਿਟ ਪ੍ਰਧਾਨ ਪ੍ਰੋ.ਕੇਵਲ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸੰਜੀਵ ਸਿੰਘ, ਮਲਕੀਤ ਸਿੰਘ, ਦਵਿੰਦਰ ਸੰਧਲ,ਦਵਿੰਦਰ ਕੁਮਾਰ,ਸਤਵੰਤ ਕੌਰ, ਕਮਲਜੀਤ ਕੌਰ ਗੁਰਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ ਹਾਜਰ ਸਨ।

Related posts

Leave a Reply