LETEST..ਪਟਿਆਲਾ ਤਾਈਕਵਾਂਡੋ ਕੱਪ ਚ ਕ੍ਰਿਸ਼ਨਾ ਤਾਈਕਵਾਂਡੋ ਅਕੈਡਮੀ ਗੜ੍ਹਦੀਵਾਲਾ ਦੇ ਖਿਡਾਰੀਆਂ ਨੇ ਜਿੱਤੇ 4 ਗੋਲਡ,2 ਸਿਲਵਰ ਮੈਡਲ

ਬੇਟੀਆਂ ਨੂੰ ਚੰਦ ਦੀ ਤਰਾਂ ਨਹੀਂ ਸੂਰਜ ਦੀ ਤਰਾਂ ਬਣਾਓ:ਡਾ ਨਿਰਮਲ ਸਿੰਘ

ਗੜ੍ਹਦੀਵਾਲਾ 22 ਫਰਵਰੀ (CHOUDHARY) : ਪੰਜਾਬ  ਤਾਈਕਵਾਂਡੋ ਕਪ 2020-21 ਪਲੇ ਵੇ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ।ਜਿਸ ਵਿਚ ਕ੍ਰਿਸ਼ਨਾ ਤਾਈਕਵਾਂਡੋ ਅਕੈਡਮੀ ਗੜ੍ਹਦੀਵਾਲਾ ਦੇ 6 ਖਿਡਾਰੀਆਂ ਨੇ 4 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਜਿੱਤੇ ਹਨ।ਅੱਜ ਗੜ੍ਹਦੀਵਾਲਾ ਵਿਖੇ ਵਿਜੇਤਾ ਖਿਡਾਰੀਆਂ ਦੀ ਹੌਂਸਲਾ ਅਫਜਾਾਈ ਸਬੰਧੀ ਇੱਕ ਸਾਦਾ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਰੂਰਲ ਮੈਡੀਕਲ ਅਫਸਰ ਡਾ ਨਿਰਮਲ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਡਾ ਨਿਰਮਲ ਸਿੰਘ ਨੇ ਵਿਜੇਤਾ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਬੇਟੀਆਂ ਨੂੰ ਚੰਦ ਦੀ ਤਰਾਂ ਨਹੀਂਂ, ਸੂਰਜ ਦੀ ਤਰਾਂ ਬਣਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਲੜਕੀਆਂ ਨੂੰ ਵੀ ਲੜਕੀਆਂ ਦੇ ਬਰਾਬਰ ਅਧਿਕਾਰ ਦੇਣਾ ਚਾਹੀਦਾ ਹੈ ਤਾਂਕਿ ਉਹ ਵੀ ਅੱਗੇ ਵੱਧ ਸਕਣ ਅਤੇ ਆਤਮ ਨਿਰਭਰ ਬਣ ਸਕਣ।ਇਸ ਤਾਈਕਵਾਂਡੋ ਕੱਪ ਵਿਚ ਜਸਲੀਨ ਪੁੱਤਰੀ ਡਾ ਨਿਰਮਲ ਸਿੰਘ ਨੇ 44 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ, ਜਾਨਵੀ ਪੁੱਤਰੀ ਡਾ ਨਿਰਮਲ ਸਿੰਘ ਨੇ 40 ਕਿਲੋ ਭਾਰ ਵਰਗ ਚ ਗੋਲਡ ਮੈਡਲ, ਸਿਮਰਪ੍ਰੀਤ ਨੇ 48 ਕਿਲੋ ਵਰਗ ‘ਚ ਗੋਲਡ ਮੈਡਲ, ਨੇਹਾ 49 ਕਿਲੋ ਵਰਗ ‘ਚ ਗੋਲਡ ਮੈਡਲ, ਮਨਪ੍ਰੀਤ 30 ਕਿਲੋ ਵਰਗ ਚ ਸਿਲਵਰ ਮੈਡਲ ਅਤੇ ਸੁਖਰਿਤੀ ਸੇਠ ਅੰਡਰ 17 ਵਰਗ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਹੈ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਰਮਾਕਾਂਤ ਸ਼ਰਮਾ, ਵਾਇਸ ਪ੍ਰਧਾਨ ਦਿਨੇਸ਼ ਠਾਕੁਰ, ਸੁਬੇਦਾਰ ਬਚਨ ਸਿੰਘ ਕੁਲੀਆਂ, ਕੋਚ ਵਿਸ਼ਾਲ ਸ਼ਰਮਾ ਹਾਜਰ ਸਨ। 

Related posts

Leave a Reply