LETEST.. ਪ੍ਰਿੰਸ ਕੁਮਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਗੜ੍ਹਦੀਵਾਲਾ ਦਾ ਬਲਾਕ ਕਨਵੀਨਰ ਨਿਯੁਕਤ


ਗੜ੍ਹਦੀਵਾਲਾ 3,ਫਰਬਰੀ(CHOUDHARY) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਗੜ੍ਹਦੀਵਾਲਾ ਦੀ ਅਹਿਮ ਮੀਟਿੰਗ ਜਿਲਾ ਕਨਵੀਨਰ ਸੰਜੀਵ ਧੂਤ ਦੀ ਅਗਵਾਈ ਹੇਠ ਹੋਈ,ਜਿਸ ਵਿਚ ਜਿਲਾ ਜਨਰਲ ਸਕੱਤਰ ਤਿਲਕ ਰਾਜ ਜਸਵੀਰ ਬੋਦਲ ਜਿਲਾ ਆਈ ਟੀਂ ਵਿੰਗ ਇੰਚਾਰਜ ਅਤੇ ਜਿਲਾ ਕੈਸ਼ੀਅਰ ਜਗਵਿੰਦਰ ਸਿੰਘ ਵਿਸ਼ੇਸ਼ ਰੂਪ ਵਿਚ ਹਾਜਿਰ ਹੋਏ।ਇਸ ਮੀਟਿੰਗ ਵਿੱਚ ਪ੍ਰਿੰਸ ਕੁਮਾਰ ਨੂੰ ਸਰਬਸੰਮਤੀ ਨਾਲ ਬਲਾਕ ਕਨਵੀਨਰ ਨਿਯੁਕਤ ਕੀਤਾ ਗਿਆ।ਇਸ ਤੋ ਇਲਾਵਾ ਪੂਰੀ ਕਮੇਟੀ ਦਾ ਵੀ ਪੁਨਰਗਠਨ ਕੀਤਾ ਗਿਆ ਜਿਸ ਵਿਚ ਪ੍ਰਿੰਸ ਕੁਮਾਰ ਨੂੰ ਕਨਵੀਨਰ, ਪੰਕਜ ਸ਼ਰਮਾ ਸੀਨੀਅਰ ਮੀਤ ਪ੍ਰਧਾਨ,ਜਗਦੀਪ ਸਿੰਘ, ਨਵਜੋਤ ਸਿੰਘ,ਸਰਤਾਜ ਸਿੰਘ,ਮੀਤ ਪ੍ਰਧਾਨ, ਗੁਰਮੁਖ ਸਿੰਘ ਜਨਰਲ ਸਕੱਤਰ,ਅਨੂਪ ਸਿੰਘ ਪ੍ਰੈਸ ਸਕੱਤਰ,ਬਚਿੱਤਰ ਸਿੰਘ ਸਹਾਇਕ ਪ੍ਰੈਸ ਸਕੱਤਰ,ਸੰਜੀਵ ਕੁਮਾਰ ਖਜਾਨਚੀ,ਹਰਪਾਲ ਸਿੰਘ ਸੰਜੁਕਤ ਸਕੱਤਰ,ਅਨਿਲ ਕੁਮਾਰ 1,2 ਨੂੰ ਆਈ ਟੀਂ ਵਿੰਗ ,ਸੋਹਣ ਸਿੰਘ ਮੁੱਖ ਸਲਾਹਕਾਰ,ਅਮਨਦੀਪ ਸਿੰਘ ਸਹਾਇਕ ਸਲਾਹਕਾਰ,ਮਨੋਜ ਕੁਮਾਰ ਸਹਾਇਕ ਕੈਸ਼ੀਅਰ ਸਚਿਨ ਕੁਮਾਰ ਪਰਚਾਰ ਸਕੱਤਰ ਜਸਵਿੰਦਰ ਸਿੰਘ ਮੀਤ ਪ੍ਰਧਾਨ,ਬਣਾਇਆ ਗਿਆ।

ਪ੍ਰਿੰਸ ਕੁਮਾਰ ਤੇ ਪੂਰੀ ਬਲਾਕ ਟੀਮ ਨੇ ਇਹ ਵਿਸਵਾਸ਼ ਦਵਾਇਆ ਕਿ ਗੜ੍ਹਦੀਵਾਲਾ ਦੀ ਪੂਰੀ ਬਲਾਕ ਟੀਮ ਤਨਦੇਹੀ ਨਾਲ ਪੈਨਸਨ ਪ੍ਰਾਪਤੀ ਦੇ ਸੰਘਰਸ਼ ਵਿਚ ਨਿਤਰੇਗੀ।ਜਿਲਾ ਕਨਵੀਨਰ ਸੰਜੀਵ ਧੂਤ ਨੇ ਦੱਸਿਆ ਕਿ 28 ਫਰਬਰੀ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਪਟਿਆਲਾ ਵਿਖੇ ਮਹਾਰੈਲੀ ਕੀਤੀ ਜਾਵੇਗੀ ਜੋ ਕਿ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ।ਇਸ ਰੈਲੀ ਵਿਚ ਐਨ ਪੀ ਐੱਸ ਨਾਲ ਪੀੜਿਤ ਕਰਮਚਾਰੀਆਂ ਦਾ ਇਕ ਵੱਡਾ ਸੈਲਾਬ ਆਵੇਗਾ ਜਿਸ ਨੂੰ ਰੋਕਣਾ ਪੰਜਾਬ ਸਰਕਾਰ ਦੇ ਵੱਸ ਵਿੱਚ ਨਹੀਂ ਹੋਵੇਗਾ।ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ,ਅਨੂਪ ਸਿੰਘ,ਚਰਨਜੀਤ ਸਿੰਘ,ਹਰਪਾਲ ਸਿੰਘ ,ਬਹਾਦੁਰ ਸਿੰਘ,ਸੋਹਣ ਸਿੰਘ,ਹਰਪਾਲ ਸਿੰਘ,ਦਿਲਬਾਗ ਸਿੰਘ, ਜਸਵਿੰਦਰ ਸਿੰਘ,ਭੁਪਿੰਦਰ ਸਿੰਘ,ਅਨਿਲ ਕੁਮਾਰ,ਦੀਪਕ ਕੌਂਡਲ, ਮਨੋਜ ਕੁਮਾਰ ਸ਼ਰਮਾ,ਰਮਨਦੀਪ ਕੁਮਾਰ,ਨਵਦੀਪ ਸਿੰਘ,ਗੁਰਪ੍ਰੀਤ ਸਿੰਘ,ਸੰਜੀਵ ਕੋਈ,ਸਤਵੀਰ ਸਿੰਘ,ਨਵਤੇਜ ਸਿੰਘ,ਗੁਰਮੁਖ ਸਿੰਘ ਡੱਫਰ,ਚਰਨਜੀਤ ਸਿੰਘ,ਮਲਕੀਤ ਸਿੰਘ ਆਦਿ ਸਾਮਿਲ ਹੋਏ।

Related posts

Leave a Reply