ਕੈਪਟਨ ਆਧੁਨਿਕ ਯੁੱਗ ਦੇ ‘ਨੀਰੋ’ ਹੈ, ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਪ੍ਰੇਸ਼ਾਨੀ ਨਹੀਂ ਦਿੰਦੀ ਦਿਖਾਈ
ਆਉਣ ਵਾਲੇ ਬਜਟ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਸਦਨ ਵਿੱਚ ਕਿਸਾਨਾਂ ਦੇ ਕਰਜ਼ਮੁਆਫੀ ਅਤੇ ਖੁਦਕੁਸ਼ੀ ਦਾ ਮੁੱਦਾ ਚੁੱਕੇਗੀ
24 ਜੂਨ 2020 ਤੋਂ 1 ਸਤੰਬਰ 2020 ਵਿਚ, ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਦੇ 65 ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਪ੍ਰੰਤੂ ਕੈਪਟਨ ਨੂੰ ਕਿਸਾਨਾਂ ਦੀ ਮੌਤ ਨਾਲ ਕੋਈ ਫਰਕ ਨਹੀਂ ਪੈਂਦਾ। ਕੈਪਟਨ ਅਮਰਿੰਦਰ ਦੇ ਹੱਥ ਕਿਸਾਨਾਂ ਦੇ ਖੂਨ ਨਾਲ ਭਰੇ ਹਨ, ਕੋਈ ਵੀ ਚਾਲ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਧੋ ਸਕਦੀ
ਦਸੂਹਾ 26 ਫਰਵਰੀ (ਚੌਧਰੀ) : ਕਰਜ਼ੇ ਵਿੱਚ ਡੁੱਬੇ ਕਿਸਾਨਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਦੀ ਜਨਤਾ ਕੈਪਟਨ ਦੀਆਂ ਨੀਤੀਆਂ ਤੋਂ ਤੰਗ ਆ ਗਈ ਹੈ। ਪੰੰਜਾਬ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਲੋਕਾਂ ਨੂੰਪ੍ਰੇਸ਼ਾਨੀਆਂ ਵਿੱਚ ਪਾ ਰਹੀ ਰੈ ਅਤੇ ਉਨ੍ਹਾਂ ਦੇ ਘਰਾਂ ਨੂੰ ਤਬਾਹ ਕਰ ਰਹੀ ਹੈ।ਕੈਪਟਨ ਸਰਕਾਰ ਕੇਵਲ ਝੂਠੀ ਸਰਕਾਰ ਹੀ ਨਹੀਂ ਹੈ, ਸਗੋਂ ਲਾਪਰਵਾਹੀ ਦੀ ਸਰਕਾਰ ਵੀ ਹੈ।ਹਰਪਾਲ ਸਿੰਘ ਚੀਮਾ ਨੇ ਦਸੂਹਾ ਵਿੱਚ ਆਤਮਹੱਤਿਆ ਕਰਨ ਵਾਲੇ ਕਿਸਾਨ ਪਿਤਾ-ਪੁੱਤ ਦੇ ਘਰ ਦੁੱਖ ਪ੍ਰਗਟਾਉਣ ਪਹੁੰਚੇ, ਜਿੰਨਾਂ ਕਰਜ਼ੇ ਤੋਂ ਤੰਗ ਆ ਕੇ ਪੰਜ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ।ਉਨ੍ਹਾਂ ਸ਼ੋਕ ਪ੍ਰਗਟਾਉਂਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮ੍ਰਿਤਕ ਪਿਤਾ-ਪੁੱਤ ਨੇ ਆਪਣੇ ਸੁਸਾਇਡ ਨੋਟ ਵਿੱਚ ਉਨ੍ਹਾਂ ਦੇ ਕਰਜ਼ੇ ਮੁਆਫੀ ਦੇ ਝੂਠੇ ਵਾਅਦੇ ਨੂੰ ਆਪਣੀ ਆਤਮਹੱਤਿਆ ਦਾ ਕਾਰਨ ਦੱਸਿਆ।
ਇਸ ਦੁੱਖਦਾਈ ਘਟਨਾ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦੇ ਸੂਬੇ ਵਿੱਚ ਮੌਤਾਂ ਦਾ ਕਾਰਨ ਬਣ ਰਹੇ ਹਨ, ਪ੍ਰੰਤੂ ਕੈਪਟਨ ਉੱਤੇ ਇਸਦਾ ਕੋਈ ਅਸਰ ਨਹੀਂ ਪੈਂਦਾ। ਕੈਪਟਨ ਅਮਰਿੰਦਰ ਨੇ ਆਪਣੇ ਚੁਣਾਵੀਂ ਘੋਸਣਾ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਉਹ ਸਾਰੇ ਖੇਤੀ ਕਰਜ਼ਿਆਂ ਨੂੰ ਮੁਆਫ ਕਰਨਗੇ ਅਤੇ ਕਿਸਾਨਾਂ ਨੂੰ ਕਰਜੇ ਤੋਂ ਮੁਕਤੀ ਦਿਵਾਉਣਗੇ। ਪ੍ਰੰਤੂ ਚਾਰ ਸਾਲ ਬੀਤ ਚੁੱਕੇ ਹਨ, ਇਕ ਵੀ ਰੁਪਇਆ ਮੁਆਫ ਨਹੀਂ ਕੀਤਾ ਗਿਆ। ਇਸ ਰਾਹਤ ਦੀ ਉਡੀਕ ਕਰ ਰਹੇ ਕਿਸਾਨ ਹੁਣ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਸੂਹਾ ਦੀ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਇਸ ਤਰ੍ਹਾਂ ਦੀ ਘਟਨਾ ਤਰਨਤਾਰਨ ਵਿੱਚ ਵਾਪਰੀ ਸੀ। ਉਥੇ ਵੀ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕਿ ਖੁਦਕੁਸ਼ੀ ਕਰ ਲਈ। ਇਕ ਸਾਲ ਪਹਿਲਾਂ ਕਰਜ਼ੇ ਕਾਰਨ ਉਸੇ ਕਿਸਾਨ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਸੀ।
ਚੀਮਾ ਨੇ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਿਸਾਨਾਂ ਨੇ ਕੈਪਟਨ ਨੂੰ ਵੋਟ ਦਿੱਤੀ ਸੀ,ਕਿਉਂਕਿ ਉਨ੍ਹਾਂ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ, ਪ੍ਰੰਤੂ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਅਜੇ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ। ਕਿਸਾਨਾਂ ਦੀ ਮੌਤ ਨਾਲ ਜੁੜੇ ਅੰਕੜਿਆਂ ਉੱਤੇ ਚਾਨਣ ਪਾਉਂਦੇ ਹੋਏ ਚੀਮਾ ਨੇ ਕਿਹਾ ਕਿ ਪਿਛਲੀ 24 ਜੂਨ ਤੋਂ 1 ਸਤੰਬਰ ਵਿੱਚ 65 ਤੋਂ ਜ਼ਿਆਦਾ ਕਿਸਾਨਾਂ ਨੇ ਕਰਜ਼ੇ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੰਜਾਬ ਵਿੱਚ ਕਿਸਾਨਾਂ ਦੀ ਸਥਿਤੀ ਕਾਫੀ ਗੰਭੀਰ ਹੈ, ਪ੍ਰੰਤੂ ਕੈਪਟਨ ਅਮਰਿੰਦਰ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪੰਜਾਬ ਵਿੱਚ ਲਗਾਤਾਰ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ।
ਉਨ੍ਹਾਂ ਕਿਹਾ ਕਿ ਕੈਪਟਨ ਕਿਸਾਨ ਸਮਰਥਕ ਹੋਣ ਦਾ ਸਿਰਫ ਡਰਾਮਾ ਕਰਦੇ ਹਨ, ਅਸਲ ਵਿੱਚ ਉਹ ਕਿਸਾਨ ਵਿਰੋਧੀ ਹਨ। ਉਨ੍ਹਾਂ ਕੈਪਟਨ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਦਾ ਸੰਕਟ ਦੂਰ ਕਰਨ ਤੋਂ ਪਹਿਲਾਂ ਕੈਪਟਨ ਅਤੇ ਕਿੰਨੇ ਕਿਸਾਨਾਂ ਦੀ ਮੌਤ ਦੇਖਣਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਧੁਨਿਕ ਯੁੱਗ ਦੇ ‘ਨੀਰੋ’ ਹਨ। ਸੂਬੇ ਦੇ ਲੋਕ ਬਰਬਾਦ ਹੋ ਰਹੇ ਹਨ, ਪ੍ਰੰਤੂ ਉਹ ਆਪਣੇ ਸ਼ਾਹੀ ਫਾਰਮ ਹਾਊਸ਼ ਵਿੱਚ ਬੈਠਕੇ ਰਾਜ ਨੂੰ ਬਰਬਾਦ ਹੁੰਦਾ ਦੇਖ ਰਹੇ ਹਨ। ਕੈਪਟਨ ਦੇ ਹੱਥ ਕਿਸਾਨਾਂ ਦੇ ਖੂਨ ਨਾਲ ਭਰੇ ਹੋਏ ਹਨ, ਕੋਈ ਵੀ ਚਾਲ ਉਨ੍ਹਾਂ ਨੂੰ ਪਾਪਾਂ ਤੋਂ ਨਹੀਂ ਬਚਾ ਸਕਦੀ।ਚੀਮਾ ਨੇ ਕਿਹਾ ਕਿ ਆਉਣ ਵਾਲੇ ਬਜ਼ਟ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਇਨ੍ਹਾਂ ਦੁਖੀ ਕਿਸਾਨਾਂ ਦੀ ਆਵਾਜ਼ ਚੁੱਕੇਗੀ।
- मगरमच्छ के आँसू बहाने की बजाए किसानों से किये वायदे पूरे करे भगवंत मान : तीक्ष्ण सूद
- #Raja_Gill : Mega PTM held in more than 1700 schools in district
- ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਰਦਾਰ ਸੁੱਖਵਿੰਦਰ ਸਿੰਘ ਦਾ ਸੇਵਾ ਮੁਕਤੀ ਤੇ ਸਨਮਾਨ
- Operation CASO: 600 police officials carried out search at 34 places
- #DC_ASHIAKA.JAIN : Addicts can shun drugs as treatment & rehabilitation available
- LATEST: Punjab Electricity Regulatory Commission Approves New Power Tariffs for FY 2025-26
- मगरमच्छ के आँसू बहाने की बजाए किसानों से किये वायदे पूरे करे भगवंत मान : तीक्ष्ण सूद
- #Raja_Gill : Mega PTM held in more than 1700 schools in district
- ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਰਦਾਰ ਸੁੱਖਵਿੰਦਰ ਸਿੰਘ ਦਾ ਸੇਵਾ ਮੁਕਤੀ ਤੇ ਸਨਮਾਨ
- Operation CASO: 600 police officials carried out search at 34 places
- #DC_ASHIAKA.JAIN : Addicts can shun drugs as treatment & rehabilitation available
- LATEST: Punjab Electricity Regulatory Commission Approves New Power Tariffs for FY 2025-26
- ਲੁਧਿਆਣਾ ਬੇਵਰੇਜ ਪ੍ਰਾਈਵੇਟ ਲਿਮਡ ਨੇ ‘ਰੈੱਡਕਰਾ ਸਵਿੰਗਜ਼ ਪ੍ਰੋਜੈਕਟ’ ਲਈਦਿੱਤਾ 6,46,000 ਰੁਪਏ ਦਾ ਯੋਗਦਾਨ
- ਡਿਪਟੀ ਕਮਿਸ਼ਨਰ ਵਲੋਂ ਸਿਟਰਸ ਅਸਟੇਟ ਤੇ ਫੈਪਰੋ ਦਾ ਦੌਰਾ
- Yudh Nashean Virudh’ – Demolition Drive Against Drug Peddler’s Illegal Encroachment in Nainowal Vaid
- #MLA.DR.ISHANK : ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਚੱਬੇਵਾਲ ਹਲਕੇ ਦੇ ਸਕੂਲਾਂ ‘ਚ ਅਧਿਆਪਕਾਂ ਦੀ ਕਮੀ ਦਾ ਮਾਮਲਾ ਵਿਧਾਨ ਸਭਾ ‘ਚ ਰੱਖਿਆ
- #SSP_MALIK : ਨਸ਼ਿਆਂ ਸਬੰਧੀ ਜਾਣਕਾਰੀ ਪੁਲਿਸ ਨਾਲ ਕੀਤੀ ਜਾਵੇ ਸਾਂਝੀ
- ਟੀਬੀ ਮੁਕਤ ਭਾਰਤ ਮੁਹਿੰਮ ਦੇ ਤਹਿਤ ਬੱਚਿਆਂ ਦੀ ਟੀਬੀ ਟੈਸਟਿੰਗ ਅਤੇ ਇਲਾਜ ਲਈ ਹਿੱਸੇਦਾਰਾਂ ਨਾਲ ਇੱਕ ਜ਼ਿਲ੍ਹਾ ਸਿਖਲਾਈ ਪ੍ਰੋਗਰਾਮ ਆਯੋਜਿਤ
- ਡਿਪਟੀ ਕਮਿਸ਼ਨਰ ਨੇ ਮਿਸ਼ਨ ਅੰਮ੍ਰਿਤ ਸਰੋਵਰ ਤਹਿਤ ਚੱਲ ਰਹੇ ਕਾਰਜਾਂ ਦਾ ਲਿਆ ਜਾਇਜ਼ਾ
- ਸੂਬੇ ਦੀ ਤਰੱਕੀ ‘ਚ ਮੀਲ ਪੱਥਰ ਸਾਬਤ ਹੋਵੇਗਾ ਪੰਜਾਬ ਬਜਟ-2025: ਡਾ. ਰਾਜ ਕੁਮਾਰ ਚੱਬੇਵਾਲ
- ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ
- ਪੰਜਾਬ ਵਿਧਾਨ ਸਭਾ ਵਿੱਚ ਸੂਬੇ ਦਾ ਪਾਣੀ ਅਤੇ ਵਾਤਾਵਰਣ ਬਚਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ
- ਪੰਜਾਬ ਸਰਕਾਰ ਨੇ ਮਹਿਲਾ ਅਤੇ ਬਾਲ ਹੈਲਪ ਲਾਈਨ ਨੂੰ ਮਜ਼ਬੂਤ ਕਰਨ ਲਈ 252 ਨਵੀਆਂ ਅਸਾਮੀਆਂ ਨੂੰ ਦਿੱਤੀ ਪ੍ਰਵਾਨਗੀ : ਡਾ. ਬਲਜੀਤ ਕੌਰ
- ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਵਿਧਾਨ ਸਭਾ ‘ਚ ਰੱਖਿਆ ਹਲਕਾ ਚੱਬੇਵਾਲ ‘ਚ ਬੱਸਾਂ ਦੇ ਰੂਟਾਂ ਦਾ ਮਾਮਲਾ
- 2.50 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ 6 ਕਿਲੋਮੀਟਰ ਲੰਬੀ 18 ਫੁੱਟ ਚੌੜੀ ਸੜਕ: ਡਾ. ਰਾਜ ਕੁਮਾਰ
- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ
- 14 ਜੂਨ ਤੱਕ ਆਨਲਾਈਨ ਆਧਾਰ ਅਪਡੇਟ ਮੁਫ਼ਤ : ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ
- ਵਿਦਿਆਰਥੀਆਂ ਲਈ ਨਵੀਂ ਕਿਤਾਬਾਂ ਦੀ ਸਪਲਾਈ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਐਲੀਮੈਂਟਰੀ) ਲਲਿਤਾ ਅਰੋੜਾ ਵੱਲੋਂ ਹਰੀ ਝੰਡੀ
- ਪੰਜਾਬ ਸਰਕਾਰ ਵਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਚੱਬੇਵਾਲ-ਬਜਰਾਵਰ-ਪੱਟੀ ਲਿੰਕ ਰੋਡ : ਡਾ. ਰਾਜ ਕੁਮਾਰ
- LATEST : ਰਵਿੰਦਰਪਾਲ ਸਿੰਘ ਸੰਧੂ ਨੇ DCP INVESTIGATION AMRITSAR ਵਜੋਂ ਅਹੁਦਾ ਸੰਭਾਲਿਆ
- ਸਿਵਲ ਸਰਜਨ ਡਾ. ਪਵਨ ਨੇ ਕੀਤਾ ਹੁਸ਼ਿਆਰਪੁਰ ਦੇ ਵੱਖ-ਵੱਖ ਅਰਬਨ ਆਯੂਸ਼ਮਾਨ ਆਰੋਗਿਆ ਕੇੰਦਰਾਂ ਦਾ ਅਚਨਚੇਤ ਦੌਰਾ

EDITOR
CANADIAN DOABA TIMES
Email: editor@doabatimes.com
Mob:. 98146-40032 whtsapp