LETEST..ਸੁਸਾਇਟੀ ਵਲੋਂ ਜਰੂਰਤਮੰਦ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਭੇਂਟ

(ਜਰੂਰਤਮੰਦ ਲੜਕੀ ਦੇ ਵਿਆਹ ਲਈ ਰਾਸ਼ਨ ਸਮੱਗਰੀ ਭੇਂਟ ਕਰਦੇ ਹੋਏ ਸੁਸਾਇਟੀ ਮੈਂਬਰ)

ਗੜ੍ਹਦੀਵਾਲਾ 4 ਮਾਰਚ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਜ਼ਰੂਰਤਮੰਦ ਲੜਕੀ ਦੇ ਵਿਆਹ ਮੌਕੇ ਰਾਸ਼ਨ ਸਮੱਗਰੀ ਭੇਂਟ ਕੀਤੀ ਗਈ।ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਸਵਰਗੀ ਸੁਖਦੇਵ ਸਿੰਘ ਵਾਸੀ ਬੁੱਢੀ ਪਿੰਡ ਦੀ ਲੜਕੀ ਦਾ ਵਿਆਹ 5 ਮਾਰਚ ਨੂੰ ਹੈ। ਸੁਖਦੇਵ ਸਿੰਘ ਦੀ ਕਾਫੀ ਸਮੇਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਘਰ ਦੀ ਹਾਲਤ ਬਹੁਤ ਹੀ ਕਮਜ਼ੋਰ ਹੋ ਚੁੱਕੀ ਹੈ ਕਿਉਂਕਿ ਘਰ ਵਿੱਚ ਕੋਈ ਵੀ ਵਿਅਕਤੀ ਕਮਾਉਣ ਵਾਲਾ ਕੋਈ ਨਹੀਂ ਹੈ।ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਇਸ ਲੜਕੀ ਦੇ ਵਿਆਹ ਲਈ ਸਾਰੀ ਰਾਸ਼ਨ ਸਮਗਰੀ ਭੇਂਟ ਕੀਤੀ ਗਈ। ਇਸ ਮੌਕੇ ਤੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ,ਕੈਸ਼ੀਅਰ ਪ੍ਰਸ਼ੋਤਮ ਸਿੰਘ, ਨੀਰਜ ਪਾਲ,ਮਨਿੰਦਰ ਸਿੰਘ, ਅਤੇ ਸੁਸਾਇਟੀ ਦੇ ਹੋਰ ਮੈਂਬਰ ਮੌਜੂਦ ਸਨ।



 

Related posts

Leave a Reply