LETEST..ਐੱਸ.ਪੀ ਹੈਡਕੁਆਟਰ ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਗੜ੍ਹਦੀਵਾਲਾ ਪੁਲਸ ਨੇ ਕੱਢਿਆ ਫਲੈਗ ਮਾਰਚ

ਗੜ੍ਹਦੀਵਾਲਾ 12 ਫਰਵਰੀ (CHOUDHARY / PARDEEP SHARMA ) : ਪੰਜਾਬ ਵਿਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਅੱਜ ਐੱਸ.ਪੀ ਹੈਡਕੁਆਟਰ ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ.ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਗੜ੍ਹਦੀਵਾਲਾ ਵਿਖੇ ਪੁਲਸ ਪਾਰਟੀ ਵਲੋਂ ਗੜ੍ਹਦੀਵਾਲਾ ਵਿਖੇ ਫਲੈਗ ਮਾਰਚ ਕੱਢਿਆ ਗਿਆ।

ਫਲੈਗ ਮਾਰਚ ਦੌਰਾਨ ਐੱਸ.ਪੀ ਹੈੱਡਕੁਆਟਰ ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਸਯੁੰਕਤ ਤੌਰ ਤੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਗੜ੍ਹਦੀਵਾਲਾ ਪੁਲਸ ਵਲੋਂ  ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਹਨਾ ਕਿਹਾ ਫਲੈਗ ਦਾ ਮੁੱਖ ਮੰਤਵ ਇਲਾਕੇ ਅੰਦਰ ਅਮਨ-ਅਮਾਨ ਤੇ ਸ਼ਾਂਤੀ ਬਣਾਈ ਰੱਖਣਾ ਤਾਂ ਕਿ ਨਗਰ ਕੌਂਸਲ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਮੌਕੇ ਥਾਣਾ ਗੜਦੀਵਾਲਾ ਦੇ ਐਸ.ਐਚ. ਓ ਇੰਸਪੈਕਟਰ ਬਲਵਿੰਦਰਪਾਲ,ਐੱਸ.ਐੱਚ.ਓ ਟਾਂਡਾ ਬਿਕਰਮ ਸਿੰਘ, ਸਬ ਇੰਸਪੈਕਟਰ ਪਰਵਿੰਦਰ ਸਿੰਘ,ਸਬ ਇੰਸਪੈਕਟਰ ਸਤਪਾਲ ਸਿੰਘ, ਏ ਐਸ ਆਈ ਦਰਸ਼ਨ ਸਿੰਘ, ਏ ਐਸ ਆਈ ਅਨਿਲ ਕੁਮਾਰ,ਏ ਐਸ ਆਈ ਜਸਵੀਰ ਸਿੰਘ ,ਏ ਐਸ ਆਈ ਸਤਵਿੰਦਰ ਸਿੰਘ ਸਣੇ ਭਾਰੀ ਗਿਣਤੀ ਵਿਚ ਪੁਲਸ ਮੁਲਾਜ਼ਮ ਹਾਜ਼ਰ ਸਨ। 

Related posts

Leave a Reply