LETEST..ਸ.ਸੁਖਵੀਰ ਸਿੰਘ ਬਾਦਲ ਨੇ ਦਸੂਹਾ ਦੇ ਪਿੰਡ ਮਹੱਦੀਪੁਰ ‘ਚ ਪਿਉ-ਪੁੱਤ ਵਲੋਂ ਆਤਮ ਹੱਤਿਆ ਕਰਨ ਵਾਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਦਸੂਹਾ 21 ਜਨਵਰੀ (CHOUDHARY) : ਦਸੂਹਾ ਪਿੰਡ ਮਹੱਦੀਪੁਰ ਚ ਕਿਸਾਨੀ ਬਿੱਲਾਂ ਤੇ ਕਰਜੇ ਤੋਂ ਦੁਖੀ ਪਿਤਾ ਪੁੱਤਰ ਵਲੋਂ ਖ਼ੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰ ਨਾਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਸ ਇਸ ਘਟਨਾ ਨੂੰ ਦੁੱਖਦਾਈ ਦਸਿਆ ਤੇ ਕਿਹਾ ਕਿ ਇਹ ਸਾਰੀ ਜਿੰਮੇਵਾਰੀ ਕੈਪਟਨ ਸਰਕਾਰ ਦੀ ਹੈ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੋਂਹ ਖਾਦੀ ਸੀ ਕਿ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣਗੇ ਪਰ ਓਹ ਆਪਣੇ ਕੀਤੇ ਵਾਅਦੇ ਤੇ ਪੂਰੇ ਨਹੀਂ ਉਤਰੇ।

( ਪ੍ਰੈਸ ਵਾਰਤਾ ਦੌਰਾਨ ਸ ਸੁਖਬੀਰ ਸਿੰਘ ਬਾਦਲ ਅਤੇ ਹੋਰ)

ਜਿਸ ਕਾਰਨ ਕਿਸਾਨਾਂ ਨੂੰ ਆਤਮ ਹੱਤਿਆਂ ਕਰਨੀਆਂ ਪੈ ਰਹੀਆਂ ਹਨ।ਓਨਾਂ ਸਵਾਲ ਦੇ ਜਬਾਬ ਚ ਕੇਂਦਰ ਸਰਕਾਰ ਨੂੰ ਵੀ ਦੋਸ਼ੀ ਦੱਸਿਆ। ਦੱਸ ਦਈਏ ਕਿ ਇਹ ਦੋਨੋ ਕਿਸਾਨ ਦਸੂਹਾ ਦੇ ਪਿੰਡ ਮਹੱਦੀਪੁਰ ਦੇ ਵਸਨੀਕ ਸਨ। ਇਸ ਮੌਕੇ ਸ ਸੁਖਵੀਰ ਸਿੰਘ ਬਾਦਲ ਦੇ ਨਾਲ ਸ ਬਿਕਰਮਜੀਤ ਸਿੰਘ ਮਜੀਠੀਆ ਤੇ ਸਰਦਾਰ ਡਾ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।ਯਿਕਰਯੋਗ ਹੈ ਕਿ ਆਤਮ ਹੱਤਿਆ ਕਰਨ ਵਾਲੇ ਕਿਸਾਨ ਪਿਉ ਪੁੱਤਰ ਦਸੂਹਾ ਦੇ ਪਿੰਡ ਮੱਹਦੀਪੁਰ ਦੇ ਰਹਿਣ ਵਾਲੇ ਸਨ। ਪੁੱਤਰ ਕਿਰਪਾਲ ਸਿੰਘ ਜਿਸ ਦੀ ਉਮਰ 45 ਸਾਲ ਅਤੇ ਉਸ ਦਾ ਪਿਤਾ ਜਗਤਾਰ ਸਿੰਘ ਜਿਸਦੀ ਉਮਰ ਕਰੀਬ 70 ਸਾਲ ਦੀ ਸੀ।ਇਨ੍ਹਾਂ ਦੋਹਾਂ ਨੇ ਆਪਣੇ ਖੁਦਕੁਸ਼ੀ ਨੋਟ ਵੀ ਲਿਖਿਆ ਸੀ। .

Related posts

Leave a Reply