LETEST.. 35 ਸਾਲ ਤੋਂ ਲਾਪਤਾ ਵਿਅਕਤੀ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਵਲੋਂ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 10 ਮਾਰਚ(ਚੌਧਰੀ) : :ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀ ਸਮਾਜਿਕ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਵੱਡੇ ਉਪਰਾਲੇ ਦੌਰਾਨ 35 ਸਾਲ ਤੋਂ ਲਾਪਤਾ ਵਿਅਕਤੀ ਤਰਸੇਮ ਸਿੰਘ ਸੇਮੇ ਨੂੰ ਪਰਿਵਾਰ ਨਾਲ ਮਿਲਾਇਆ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਜੱਥੇਬੰਦੀ ਵਲੋਂ ਸੇਮੇ ਨੂੰ ਪਿਛਲੇ ਦਿਨੀਂ ਪਿੰਡ ਬੂਦੋਬਰਕਤ ਦੇ ਨਿਵਾਸੀ ਰਘਵੀਰ ਸਿੰਘ ਦੇ ਘਰੋਂ ਲਿਆਂਦਾ ਗਿਆਸੀ। ਜਦੋਂ ਜੱਥੇਬੰਦੀ ਵਲੋਂ ਤਰਸੇਮ ਸਿੰਘ ਸੇਮੇ ਦੀ ਪੋਸਟ ਸ਼ੋਸ਼ਲ ਮੀਡੀਆ ਤੇ ਪਾਈ ਤਾਂ ਉਸ ਦੇ ਮਾਧਿਅਮ ਰਾਹੀਂ ਪਰਿਵਾਰ ਦਾ ਪਤਾ ਚੱਲਿਆ। ਬੀਤੇ ਕੱਲ ਮੰਗਲਵਾਰ ਨੂੰ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਸਮੂਹ ਮੈਂਬਰਾਂ ਵਲੋਂ ਤਰਸੇਮ ਸਿੰਘ ਸੇਮੇ ਨੂੰ ਲੈ ਕੇ ਉਸ ਪਿੰਡ ਪਹੁੰਚੇ। ਜਿੱਥੇ ਪਿੰਡ ਵਾਸੀਆਂ ਵਲੋਂ ਪੂਰੀ ਟੀਮ ਦੇ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। 35 ਸਾਲ ਤੋਂ ਪਰਿਵਾਰ ਨਾਲੋਂ ਲਾਪਤਾ ਵਿਅਕਤੀ ਤਰਸੇਮ ਸਿੰਘ ਦੇ ਪਰਿਵਾਰਕ ਮੈਂਬਰਾਂ ਬਹੁਤ ਖੁਸ਼ ਸਨ। ਉਨਾਂ ਸੁਸਾਇਟੀ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਦਾਰ ਮਨਜੋਤ ਸਿੰਘ ਤਲਵੰਡੀ, ਪ੍ਰਸ਼ੋਤਮ ਸਿੰਘ ਬਾਹਗਾ, ਤਲਵਾਨ ਰੰਧਾਵਾ, ਦਮਨਪ੍ਰੀਤ ਸਿੰਘ, ਮਨਪ੍ਰੀਤ ਮਨੀ, ਮਨਿੰਦਰ ਸਿੰਘ ਸਹੋਤਾ ਆਦਿ ਸੋਸਾਇਟੀ ਮੈਂਬਰ ਹਾਜਰ ਸਨ। 
 

Related posts

Leave a Reply