LETEST.. ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਚੋਰਾਂ ਨੇ ਮੰਦਿਰ ਚ ਦਿੱਤੀ ਦਸਤਕ ,ਲੱਖਾਂ ਰੁਪਏ ਦਾ ਸਾਮਾਨ ਲੈ ਉੱਡੇ

ਗੜ੍ਹਦੀਵਾਲਾ 10 ਫਰਵਰੀ( CHOUDHARY) : ਪਿੰਡ ਪੰਡੋਰੀ ਅਟਵਾਲ ਦੇ ਪ੍ਰਾਚੀਨ ਸ੍ਰੀ ਨਿੱਕੀ ਦਾਦੀ ਮੰਦਿਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਮੰਦਰ ਵਿੱਚ ਕਮਰੇ ਦੇ ਸ਼ਟਰ ਦਾ ਤਾਲਾ ਤੋਡ਼ ਕੇ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ। ਇਸ ਸੰਬੰਧੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੋਹਿਤ ਰਤਨ, ਮੁਕੇਸ਼ ਸ਼ਰਮਾ, ਸਰਪੰਚ ਕਰਨੈਲ ਸਿੰਘ, ਗੋਪਾਲ ਰਤਨ, ਪ੍ਰਦੀਪ ਕੁਮਾਰ, ਸੁੱਚਾ ਸਿੰਘ, ਗੌਤਮ ਰਤਨ, ਰਿਸ਼ੀ ਰਤਨ, ਲਵਪ੍ਰੀਤ ਰਤਨ, ਹਰਗੋਪਾਲ ਰਤਨ, ਸੁਦੇਸ਼ ਕੁਮਾਰ ਤੇ ਹੋਰਨਾਂ ਮੈਂਬਰਾਂ ਨੇ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਜਦੋਂ ਲੋਕ ਮੰਦਰ ਵਿਚ ਮੱਥਾ ਟੇਕਣ ਆਏ ਤਾਂ ਉਨ੍ਹਾਂ ਕਮਰੇ ਦੇ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਦੇਖਿਆ।ਘਟਨਾ ਸਬੰਧੀ ਪ੍ਰਬੰਧਕ ਕਮੇਟੀ ਨੇ ਗੜਦੀਵਾਲਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਚੋਰਾਂ ਨੇ ਕਮਰੇ ਦਾ ਤਾਲਾ ਤੋਡ਼ ਕੇ ਅੰਦਰ ਪਈ ਇੱਕ ਵੱਡੀ ਪੇਟੀ ਸਟੈਂਡ ਸਮੇਤ, 5 ਗੈਸ ਸਿਲੰਡਰ, 12 ਪਤੀਲੇ, 6 ਟੱਬ, 4 ਦਰੀਆਂ, 8 ਪੱਖੇ, 2 ਗੈਸ ਵਾਲੀਆਂ ਭੱਠੀਆਂ, ਬਿਜਲੀ ਦੀਆਂ ਤਾਰਾਂ ਦੇ 7 ਵੰਡਲ, 150 ਵੱਡੇ ਬਾਟੇ, 5 ਨਵੇਂ ਟਾਟ, 4 ਨਵੇਂ ਗਲੀਚੇ, 4 ਵੱਡੀਆਂ ਕੜਾਹੀਆਂ, 12 ਪਤੀਲੇ ਦੇ ਢੱਕਣ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਾਰੇ ਸਾਮਾਨ ਦੀ ਕੀਮਤ ਲਗਪਗ ਡੇਢ-ਦੋ ਲੱਖ ਰੁਪਏ ਬਣਦੀ ਹੈ। ਇਸ ਦੇ ਇਲਾਵਾ ਚੋਰਾਂ ਨੇ ਬਿਜਲੀ ਦਾ ਹੋਰ ਬਹੁਤ ਸਾਰਾ ਸਾਮਾਨ ਵੀ ਚੋਰੀ ਕਰ ਲਿਆ। ਕੁਝ ਨਵੇਂ ਬਰਤਨ ਜੋ ਹਾਲੇ ਤਕ ਇਸਤੇਮਾਲ ਵੀ ਨਹੀਂ ਕੀਤੇ ਗਏ ਸਨ, ਉਹ ਵੀ ਚੋਰਾਂ ਨੇ ਚੋਰੀ ਕਰ ਲਏ। ਉਨ੍ਹਾਂ ਪੁਲੀਸ ਤੋਂ ਚੋਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ

Related posts

Leave a Reply