LETEST..ਅੱਜ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਗਰਨਾ ਸਾਹਿਬ ਸਟੇਸ਼ਨ ਤੇ ਰੋਕਿਆਂ ਜਾਣਗੀਆਂ ਰੇਲਾਂ


ਗੜ੍ਹਦੀਵਾਲਾ, 18 ਫ਼ਰਵਰੀ (CHOUDHARY ) ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਰੇਲ ਰੋਕਣ ਦਾ ਪ੍ਰੋਗਰਾਮ ਉਲੀਕਿਆ ਹੈ। ਉਸੇ ਕੜੀ ਤਹਿਤ ਅੱਜ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਵਲੋਂ ਗਰਨਾ ਸਾਹਿਬ ਸਟੇਸ਼ਨ ਦਸੂਹਾ ਵਿਖੇ ਰੇਲ ਰੋਕਣ ਦਾ ਪ੍ਰੋਗਰਾਮ ਬਣਾਇਆ ਹੈ।ਇਸ ਸਬੰਧੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਸਬੰਧੀ ਕਾਲੇ ਕਾਨੂੰਨ ਬਣਕੇ ਕਿਸਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਪੂੰਜੀਪਤੀਆਂ ਦੀ ਸ਼ਹਿ ਤੇ ਕਹਾਣੀ ਜ਼ਰੀਏ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ
ਖੇਤੀ ਨੂੰ ਪੂਰਨ ਤੌਰ ਤੇ ਬਰਬਾਦ ਕਰਨ ਤੇ ਤੁਲੀ ਹੋਈ ਹੈ ਉਨ੍ਹਾਂ ਕਿਹਾ ਕਿ ਉਹ ਹੁਣ ਦਿਨ ਦੂਰ ਨਹੀਂ ਜਦ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰਨ ਖੇਤੀ ਵਿਰੋਧੀ ਬਣਾਏ ਕਾਲੇ ਕਾਨੂੰਨ ਰੱਦਕਰਨੇ ਪੈਣਗੇ ਅਤੇ ਕਿਸਾਨ ਜਿੱਤ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤਣਗੇ। ਇਸ ਮੌਕੇ ਓਹਨਾਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 18 ਫਰਵਰੀ ਸਵੇਰੇ 10:30 ਵਜੇ ਸਮਾਜਿਕ, ਧਾਰਮਿਕਜਥੇਬੰਦੀਆਂ ਤੇ ਇਲਾਕੇ ਦੇਕਿਸਾਨਾਂ ਨੂੰ ਮਾਨਗੜ੍ਹ ਟੋਲ ਪਲਾਜ਼ਾ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਇਕੱਤਰ ਹੋ ਕੇ ਗਰਨਾ ਸਾਹਿਬ ਦਸੂਹਾ ਵਿਖੇ ਪਹੁੰਚ ਕੇ ਰੇਲਾਂ ਰੋਕਣ ਦੀ ਅਪੀਲ ਕੀਤੀ। ਇਸ ਮੌਕੇ ਮੱਘਰ ਸਿੰਘ, ਮਨਜੀਤ ਸਿੰਘ ਮੱਲੇਵਾਲ਼, ਅਮਰਜੀਤ ਸਿੰਘ ਮਾਹਲ,ਸਤਪਾਲ ਸਿੰਘ ਹੀਰਾਹਾਰ, ਰਾਜਿੰਦਰ ਸਿੰਘ ਵੱਲੋਵਾਲ, ਗੁਰਪ੍ਰੀਤ ਸਿੰਘ ਹੀਰਾਹਾਰ, ਟੋਨੀ ਜੰਡਰ, ਵਿੱਕੀ ਮੱਲੇਵਲ਼, ਸੁਰਜੀਤ ਸਿੰਘ,ਬਿੰਦਰ ਸਿੰਘ,ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related posts

Leave a Reply