LETEST.. ਦਸੂਹਾ ਵਿਖੇ ਬਿਨਾਂ ਮਾਸਕ ਘੁੰਮਣ ਤੇ ਹੈਲਥ ਵਿਭਾਗ ਨਾਲ ਤਾਲਮੇਲ ਕਰਕੇ 48 ਵਿਅਕਤੀਆਂ ਦੇ ਕਰਵਾਏ ਆਰ.ਟੀ.ਪੀ.ਸੀ.ਆਰ. ਟੈਸਟ

ਦਸੂਹਾ 21 ਮਾਰਚ(ਚੌਧਰੀ) : ਨਵਜੋਤ ਸਿੰਘ ਮਾਹਲ, ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋਂ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਵੱਲੋਂ ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਨਾਲ ਸਬ ਡਵੀਜ਼ਨ ਦਸੂਹਾ ਦੀ ਪਬਲਿਕ ਨੂੰ ਕੋਵਿਡ ਦੀ ਰੋਕਥਾਮ ਸਬੰਧੀ ਜਿਲ੍ਹਾ ਮੈਜਿਸਟਰੇਟ ਅਤੇ ਮਹਿਕਮਾ ਹੈਲਥ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨ ਬਾਰੇ ਜਾਣੂ ਕਰਾਇਆ ਜਾ ਰਿਹਾ ਹੈ ਅਤੇ ਅੱਜ ਮਿਤੀ 21 ਮਾਰਚ ਨੂੰ ਹੈਲਥ ਵਿਭਾਗ ਨਾਲ ਤਾਲਮੇਲ ਕਰਕੇ ਪਬਲਿਕ ਦੇ 48 ਵਿਅਕਤੀ ਜਿਨ੍ਹਾਂ ਵੱਲੋਂ ਮਾਸਕ ਨਹੀਂ ਪਹਿਨਿਆ ਗਿਆ ਸੀ, ਦਾ ਆਰ.ਟੀ.ਪੀ.ਸੀ.ਆਰ. ਟੈਸਟ, ਡਾਕਟਰ ਦਵਿੰਦਰ ਪੁਰੀ ਸਿਵਲ ਮੈਡੀਕਲ ਅਫਸਰ, ਦਸੂਹਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਦਸੂਹਾ ਵਿਖੇ ਕਰਵਾਇਆ ਗਿਆ ਹੈ। ਜਿਨ੍ਹਾਂ ਦਾ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਇਆ ਗਿਆ ਹੈ ਉਹਨਾਂ ਵਿਅਕਤੀਆਂ ਦਾ ਪੁਲਿਸ ਵੱਲੋਂ ਵੀ ਰਿਕਾਰਡ ਮੇਨਟੇਨ ਕੀਤਾ ਜਾ ਰਿਹਾ ਹੈ।ਇਸ ਮੌਕੇ ਮਨੀਸ਼ ਕੁਮਾਰ ਸ਼ਰਮਾ, ਡੀ.ਐਸ.ਪੀ. ਦਸੂਹਾ ਵੱਲੋਂ ਕਰੋਨਾਂ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਪਬਲਿਕ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਉਹ ਭਵਿੱਖ ਵਿੱਚ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣਾ ਲਾਜਮੀ ਬਣਾਉਣ।

Related posts

Leave a Reply