LETEST.. ਪਿੰਡ ਅੰਬਾਲਾ ਜੱਟਾਂ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 15 ਵਾਂ ਤਿੰਨ ਰੋਜਾ ਖੇਡ ਮੇਲੇ ਦਾ ਹੋਇਆ ਆਗਾਜ਼


ਗੜ੍ਹਦੀਵਾਲਾ 12 ਮਾਰਚ(ਚੌਧਰੀ) : ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਜੀ 
 ਦੀ ਯਾਦ ਨੂੰ ਸਮਰਪਿਤ 15 ਵਾਂ ਖੇਡ ਮੇਲਾ ਅੱਜ ਬੜੀ ਧੂਮ ਧਾਮ ਨਾਲ ਸ਼ੁਰੂ ਹੋਇਆ। ਜਿਸ ਦਾ ਉਦਘਾਟਨ ਪਿੰਡ ਅੰਬਾਲਾ ਜੱਟਾਂ ਦੇ ਬਾਸਕਟਬਾਲ ਦੀ ਗਰਾਉਂਡ ਵਿਚ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਵਲੋਂ ਭੇਜੇ ਗਏ ਪੰਜ ਸਿੰਘਾਂ ਵੱਲੋਂ ਅਰਦਾਸ ਕਰਕੇ ਕੀਤਾ ਗਿਆ। ਇਸ ਮੌਕੇ ਖੇਡਾਂ ਦੇ ਪਹਿਲੇ ਦਿਨ ਅੱਜ ਸਪੋਰਟਸ ਕਲੱਬ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਆਏ ਹੋਏ ਲੋਕਾਂ ਦੇ ਮੁਫ਼ਤ ਚੈਕਅੱਪ ਕੀਤੇ ਗਏ ਅਤੇ ਫ੍ਰੀ ਵਿੱਚ ਦਵਾਈਆਂ ਵੰਡੀਆਂ ਗਈਆਂ। ਸਪੋਰਟਸ ਕਲੱਬ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਤੇ ਖੇਡ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ 13 ਮਾਰਚ ਨੂੰ ਦਸਤਾਰ ਸਜਾਓ ਮੁਕਾਬਲੇ ਅਤੇ 14 ਮਾਰਚ ਨੂੰ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਦਸਤਾਰ ਸਜਾਉ ਮੁਕਾਬਲੇ ਉਪਨ ਵਰਗ ਵਿਚ ਪਹਿਲਾ ਇਨਾਮ ਮੋਟਰਸਾਈਕਲ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਨੂੰ ਐਲ ਈ ਡੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜੇਤੂ ਖਿਡਾਰੀਆਂ ਨੂੰ ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਪ੍ਰਧਾਨ ਸੁਖਪਾਲ ਸਿੰਘ, ਸਰਪ੍ਰਸਤ ਡਾਕਟਰ ਗੁਰਦੇਵ ਸਿੰਘ, ਅਮਨਦੀਪ ਸਿੰਘ ਢੱਟ,ਮਲਕੀਤ ਸਿੰਘ,ਅਮਰਵੀਰ ਸਿੰਘ, ਰਾਜੀਵ ਕੁਮਾਰ, ਜਸਵਿੰਦਰ ਸਿੰਘ ਧੁੱਗਾ, ਮਨਜੀਤ ਸਿੰਘ, ਗੁਰਨਾਮ ਸਿੰਘ, ਹਰਜੀਤ ਸਿੰਘ, ਮਾਸਟਰ ਗੁਰਦੇਵ ਸਿੰਘ, ਪਰਦੀਪ ਸਿੰਘ, ਰਜਿੰਦਰ ਸਿੰਘ, ਡਾਕਟਰ ਅਮਿੱਤ ਪਾਠਕ, ਡਾਕਟਰ ਅਨੁਪਮ ਪਾਠਕ, ਡਾਕਟਰਾਂ ਅਜੇ ਥਮਨ, ਡਾਕਟਰਾਂ ਅਭਿਸ਼ੇਕ ਥੰਮਣ, ਡਾਕਟਰ ਸਨਮ ਖੁੱਲਰ, ਅਤੇ ਮਨਿੰਦਰ ਸਿੰਘ ਲੈਬ ਟੈਕਨੀਸ਼ੀਅਨ ਹਾਜ਼ਰ ਸਨ।

Related posts

Leave a Reply