LETEST.. ਵਿਨੋਦ ਕਲਿਆਣ ਭੀਮ ਆਰਮੀ ਸੰਗਠਨ ਗੜ੍ਹਦੀਵਾਲਾ ਦੇ ਪ੍ਰਧਾਨ ਅਤੇ ਸਨੀ ਜਨਰਲ ਸਕੱਤਰ ਨਿਯੁਕਤ

ਗੜ੍ਹਦੀਵਾਲਾ 30 ਮਾਰਚ(ਚੌਧਰੀ) : ਬੀਤੇ ਦਿਨ 29 ਮਾਰਚ ਨੂੰ ਸਨੀ ਜੱਸਲ ਜਰਨਲ ਸਕੱਤਰ ਭੀਮ ਆਰਮੀ ਸੰਗਠਨ ਪੰਜਾਬ ਅਪਣੇ ਸਾਥੀਆਂ ਨਾਲ ਗੜ੍ਹਦੀਵਾਲ (ਹੁਸ਼ਿਆਰਪੁਰ) ਵਿੱਖੇ ਪਹੁੰਚੇ ਅਤੇ ਭੀਮ ਆਰਮੀ ਗੜ੍ਹਦੀਵਾਲ ਦੀ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਵਿਨੋਦ ਕਲਿਆਣ ਨੂੰ ਗੜ੍ਹਦੀਵਾਲ ਦਾ ਪ੍ਰਧਾਨ, ਸਨੀ ਵਾਲਮੀਕਿ ਜਰਨਲ ਸਕੱਤਰ,ਮਾਲਾ ਕਲਿਆਣ ਵਾਇਸ ਪ੍ਰਧਾਨ, ਗੁਰੀ ਮਲਿਕ, ਰਾਹੁਲ ਮਲਿਕ, ਸ਼ੇਖਰ ਮਲਿਕ, ਸ਼ਿਦੇ ਮਲਹੋਤਰਾ, ਕਰਨ ਅਰੋੜਾ, ਗੋਬਿੰਦ ਸਿੱਧੂ, ਲਵਦੀਪ, ਹਨੀ ਸਿੱਧੂ, ਮਨੀਸ਼ ਆਦਿ ਮੈਂਬਰ ਨਿਯੁਕਤ ਕੀਤੇ ਗਏ। ਇਸ ਮੌਕੇ ਨਵ ਨਿਯੁਕਤ ਭੀਮ ਆਰਮੀ ਗੜ੍ਹਦੀਵਾਲਾ ਦੇ  ਵਿਨੋਦ ਕਲਿਆਣ ਨੇ ਵਿਸ਼ਵਾਸ਼ ਦਿਲਾਇਆ ਕਿ ਉਹਨਾਂ ਦੀ ਪੂਰੀ ਟੀਮ ਇਮਾਨਦਾਰੀ ਅਤੇ ਤਨਦੇਹੀ ਨਾਲ ਭੀਮ ਆਰਮੀ ਸੰਗਠਨ ਵਿੱਚ ਕੰਮ ਕਰੇਗੀ।

Related posts

Leave a Reply