LETEST…ਕੋਵਿਡ ਲੋਕਡਾਊਨ ਦੌਰਾਨ ਕੇ.ਐਮ.ਐਸ ਕਾਲਜ ਦਸੂਹਾ ਵਿਖੇ ਆਨਲਾਈਨ ਕਲਾਸਾਂ ਸ਼ੁਰੂ : ਚੇਅਰਮੈਨ ਚੌ.ਕੁਮਾਰ ਸੈਣੀ


(ਕੇ.ਐਮ.ਐਸ ਕਾਲਜ ਵਿਖੇ ਆਨਲਾਈਨ ਕਲਾਸਾਂ ਲੈਂਦੇ ਹੋਏ ਫੈਕਲਟੀ ਮੈਂਬਰ)

ਦਸੂਹਾ 3 ਅਪ੍ਰੈਲ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਰਾਜੀਵ ਦਿਕਸ਼ਿਤ ਆਈ.ਟੀ ਵਿਭਾਗ, ਮੰਜੁਲਾ ਸੈਣੀ ਫੈਸ਼ਨ ਟੈਕਨੌਲੋਜੀ ਵਿਭਾਗ ਅਤੇ ਡਾ.ਐਮ.ਐਸ ਰੰਧਾਵਾ ਖੇਤੀਬਾੜੀ ਵਿਭਾਗ ਦੀਆਂ ਪਿਛਲੇ 15 ਦਿਨ ਤੋ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ।ਜਿਸਦਾ ਨਿਰੀਖਣ ਚੇਅਰਮੈਨ ਚੌ. ਕੁਮਾਰ ਸੈਣੀ ਵੱਲੋ ਕੀਤਾ ਗਿਆ ਅਤੇ ਉਹਨਾਂ ਨੇ ਦੱਸਿਆ ਕਿ 20 ਮਾਰਚ ਤੋਂ ਜਦੋਂ ਦੇ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਸਨ, ਉਦੋਂ ਤੋਂ ਵਿਦਿਆਰਥੀਆਂ ਦੀ ਪੜਾਈ ਨੂੰ ਦੇਖਦੇ ਹੋਏ ਕਾਲਜ ਕੈਂਪਸ ਵਿੱਚ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ। ਉਹਨਾਂ ਦੱਸਿਆ ਕਿ ਇਹਨਾ ਆਨਲਾਈਨ ਕਲਾਸਾਂ ਵਿੱਚ ਵਿਦਿਆਰਥੀਆਂ ਵਲੋਂ ਪੁਰੀ ਦਿਲਚਸਪੀ ਲਈ ਜਾ ਰਹੀ ਹੈ। ਇਸ ਦੌਰਾਨ ਸਤਵੰਤ ਕੌਰ ਅਤੇ ਕੁਸਮ ਲਤਾ (ਆਈ.ਟੀ ਵਿਭਾਗ),ਅਮਨਪ੍ਰੀਤ ਕੌਰ ਅਤੇ ਰਜਨੀਤ ਕੌਰ (ਫੈਸ਼ਨ ਟੈਕਨੌਲੋਜੀ ਵਿਭਾਗ) ਅਤੇ ਗੁਰਪ੍ਰੀਤ ਕੌਰ ਅਤੇ ਗੁਰਿੰਦਰਜੀਤ ਕੌਰ(ਐਗਰੀਕਲਚਰ ਵਿਭਾਗ) ਦੇ ਫੈਕਲਟੀ ਕਲਾਸਾਂ ਲੈ ਰਹੇ ਹਨ।

Related posts

Leave a Reply