ਜਕਾਰਤਾ : ਇੰਡੋਨੇਸ਼ੀਆ ਚ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ ਅੱਜ ਲਾਇਨ ਏਅਰ ਦਾ ਹਵਾਈ ਜਾਹਾਜ ਹਾਦਸਾਗ੍ਰਸਤ ਹੋ ਗਿਆ, ਜਿਸ ਦੌਰਾਨ 100 ਤੋਂ ਵੱਧ ਮੌਤਾਂ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਜਹਾਜ ਚ ਲੱਗਭੱਗ 188 ਯਾਤਰੀ ਸਵਾਰ ਸਨ ਅਤੇ ਇਸਨੇ ਅੱਜ ਸੋਮਵਾਰ ਸਵੇਰੇ ਕਰੀਬ 6 -20 ਤੇ ਉਡਾਣ ਭਰੀ ਸੀ ਪਰ 15 ਮਿੰਟਾਂ ਚ ਹੀ ਇਸਦਾ ਸੰਪਰਕ ਰਾਡਾਰ ਸਿਸਟਮ ਤੋਂ ਟੁੱਟ ਗਿਆ।
ਇੁਸ ਵੇਲੇ ਇਹ ਲੱਗਭੱਗ 2 ਹਜਾਰ ਫੁੱਟ ਦੀ ਉਚਾਈ ਤੇ ਸੀ। ਇਸਦੇ ਕੁਝ ਹਿੱਸੇ ਸਮੁੰਦਰ ਵਿੱਚੋਂ ਮਿਲੇ ਹਨ, ਜਿਸ ਵਿੱਚ ਕਰੁਸੀਆਂ, ਕਿਤਾਬਾਂ ਤੇ ਕੁਝ ਹੋਰ ਸਮਾਨ ਮਿਲਿਆ ਹੈ।
ਹਾਲੇ ਤੱਕ ਪੂਰੀ ਜਾਨੀ-ਮਾਲੀ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਬਚਾਉਕਾਰੀ ਟੀਮਾਂ ਆਪਣੇ ਕੰਮ ਵਿੱਚ ਜੁਟੀਆਂ ਹੋਈਆਂ ਹਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp