ਲਾਇਨਜ ਕੱਲਬ ਫ਼ਤਿਹ ਕਾਹਨੂੰਵਾਨ ਵੱਲੋਂ ਨਤਾਸ਼ਾ ਨਾਟੀਲਾ ਸੋਮਰ ਨੂੰ 15 ਹਜ਼ਾਰ ਰੁਪਏ ਨਕਦ ਦਿਤੀ ਸਹਾਇਤਾ

ਗੁਰਦਾਸਪੁਰ 7 ਸਤੰਬਰ (ਅਸ਼ਵਨੀ) : ਲਾਇਨਜ ਕੱਲਬ ਫ਼ਤਿਹ ਕਾਹਨੂੰਵਾਨ ਵੱਲੋਂ ਨਤਾਸਾ ਨਾਟੀਲਾ ਸੋਮਰ ਨੂੰ 15 ਹਜ਼ਾਰ ਰੁਪਏ ਨਕਦ ਸਹਾਇਤਾ ਦਿਤੀ ਗਈ ਹੈ ਇਸ ਸਹਾਇਤਾ ਦੇ ਨਾਲ ਇਹ ਡੇਨਮਾਰਕ ਵਸਨੀਕ ਲੜਕੀ ਭਾਰਤੀ ਉਵਰਸੀਜ ਕਾਰਡ ਬਣਾਏਗੀ ਇਸ ਦੀ ਸਹਾਇਤਾ ਦੇ ਨਾਲ ਨਤਾਸਾ ਪੂਰੀ ਜਿੰਦਗੀ ਭਾਰਤ ਵਿਚ ਰਹਿ ਸਕੇਗੀ ਕਿਉਂ ਜੋ ਨਤਾਸ਼ਾ ਨੇ ਪੂਰੀ ਜਿੰਦਗੀ ਭਾਰਤ ਵਿਚ ਰਹਿ ਕੇ ਸਮਾਜਿਕ ਕਾਰਜਾਂ ਅਤੇ ਲੋਕਾਂ ਨੂੰ ਨਸ਼ਿਆ ਵਿਰੁਧ ਜਾਗਰੂਕ ਕਰਣਾ ਜਾਰੀ ਰੱਖਣਾ ਚਾਹੁੰਦੀ ਹੈ। ਜਿਕਰਯੋਗ ਹੈ ਕਿ ਨਤਾਸਾ ਨਾਟੀਲਾ ਸੋਮਰ ਨੇ ਇਕ ਭਾਰਤੀ ਲੜਕੇ ਦੇ ਨਾਲ ਵਿਆਹ ਕਰਵਾਿੲਆ ਸੀ ਅਤੇ ਭਾਰਤ ਆਈ ਸੀ।

ਇਥੇ ਇਸ ਦਾ ਪਤੀ ਨਸਿਆਂ ਦੀ ਦਲਦਲ ਵਿਚ ਫਸ ਗਿਆ ਸੀ ਤੇ ਇਸ ਦਾ ਇਲਾਜ ਕਰਾਉਣ ਲਈ ਇਸ ਨੂੰ ਰੈਡ ਕਰਾਸ ਵੱਲੋਂ ਚਲਾਏ ਜਾਂਦੇ ਨਸ਼ਾ ਛੁਡਾੳ ਕੇਂਦਰ ਵਿਚ ਦਾਖਲ ਕਰਵਾਇਆ ਸੀ। ਜਿਥੇ ਲਾਕ ਡਾਉਣ ਲੱਗ ਜਾਣ ਕਾਰਨ ਨਤਾਸਾ ਨਸ਼ਾ ਛੁਡਾੳ ਕੇਂਦਰ ਦੇਹ ਪ੍ਰੋਜੈਕਟ ਡਾਇਰੇਕਟਰ ਰਾਮੇਸ਼ ਮਹਾਜਨ ਤੇ ਉਹਨਾ ਦੀ ਟੀਮ ਦੇ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਲੱਗ ਕੇ ਇਤਨੀ ਪ੍ਰਭਾਵਿਤ ਹੋਈ ਕਿ ਨਤਾਸ਼ਾ ਨੇ ਭਾਰਤ ਵਿਚ ਰਹਿ ਕੇ ਸਮਾਜ ਸੇਵਾ ਤੇ ਨਸ਼ਿਆ ਵਿਰੁਧ ਕੰਮ ਕਰਨ ਦਾ ਫੈਸਲਾ ਕਰ ਲਿਆ।

ਕੁਝ ਸਮਾਂ ਪਹਿਲਾ ਇਸ ਨੂੰ ਆਪਣਾ ਵੀਜ਼ਾ ਵਧਾਉਣ ਲਈ 25 ਹਜ਼ਾਰ ਰੁਪਏ ਫੀਸ ਜਮਾਂ ਕਰਾੳੇਣੀ ਸੀ ਪਰ ਨਤਾਸਾ ਤੇ ਇਸ ਦੇ ਪਤੀ ਦੀ ਆਰਥਿਕ ਹਾਲਤ ਠੀਕ ਨਾਂ ਹੋਣ ਕਾਰਨ ਲਾਇਨਜ ਕੱਲਬ ਫ਼ਤਿਹ ਕਾਹਨੂੰਵਾਨ ਵੱਲੋਂ ਪਹਿਲਾ ਵੀ 25 ਹਜ਼ਾਰ ਰੁਪਏ ਵਿੱਤੀ ਸਹਾਇਤਾ ਦਿਤੀ ਗਈ ਸੀ। ਇਸ ਮੌਕੇ ਤੇ ਅਜੇ ਸ਼ੰਕਰ,ਸੰਜੀਵ ਕਪੂਰ,ਪ੍ਰੇਮ ਤੁਲੀ,ਰਾਕੇਸ਼ ਜੋਤੀ,ਦਲਵੀਰ ਸਿੰਘ, ,ਕੰਵਰਪਾਲ ਸਿੰਘ,ਕਮਲਦੀਪ ਸਿੰਘ,ਮੈਡਮ ਜਗਦੀਪ ਕੌਰ,ਰਵੇਲ ਸਿੰਘ,ਡਾਕਟਰ ਆਰ ਐਸ ਬਾਜਵਾ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Reply