UPDATED: ਈਟੀਟੀ ਅਧਿਆਪਕ ਸੰਗੀਤਾ ਸਵਿਤਰੀ ਬਾਈ ਫੂਲੇ ਸਟੇਟ ਐਵਾਰਡ ਨਾਲ ਸਨਮਾਨਿਤ

ਪਠਾਨਕੋਟ ( ਰਾਜਿੰਦਰ ਰਾਜਨ ਬਿਊਰੋ ) ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਥਰਿਆਲ ਦੀ ਈਟੀਟੀ ਅਧਿਆਪਕ ਸੰਗੀਤਾ ਨੂੰ ਸੁਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਬਠਿੰਡਾ ਵਿਖੇ ਕਰਵਾਏ ਗਏ ਰਾਜ ਪੱਧਰੀ ਸਨਮਾਨ ਸਮਾਰੋਹ ਦੌਰਾਨ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਸਵਿਤਰੀ ਬਾਈ ਫੂਲੇ ਨੂੰ ਸਮਰਪਿਤ ਸਵਿਤਰੀ ਬਾਈ ਫੂਲੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਵੀਨੂੰ ਬਾਦਲ ਅਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਅਵਾਰਡੀ ਅਧਿਆਪਿਕਾ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਸ ਪੀ ਸਿੱਧੂ ਅਤੇ ਸਕੱਤਰ ਹਰਪ੍ਰੀਤ ਸਿੰਘ ਗਗਨ ਨੇ ਕਿਹਾ ਕਿ ਸਾਡੀ ਸੁਸਾਇਟੀ ਵੱਲੋਂ ਜਿੱਥੇ ਲਗਾਤਾਰ ਸਮਾਜ ਸੇਵਾ ਦੇ ਕਾਰਜ ਜਾਰੀ ਹਨ ਉੱਥੇ ਹੀ ਲਗਾਤਾਰ ਤਿੰਨ ਸਾਲਾਂ ਤੋਂ ਹਰ ਸਾਲ ਮਹਿਲਾ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਪਠਾਨਕੋਟ ਵੱਲੋਂ ਜਿਥੇ ਸੁਖ ਸੇਵਾ ਸੁਸਾਇਟੀ ਪੰਜਾਬ ਦੇ ਇਸ ਮਹਾਨ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਉਥੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਥਰਿਆਲ ਦੇ ਸਟਾਫ਼, ਬੱਚਿਆਂ ਅਤੇ ਸਕੂਲ ਕਮੇਟੀ ਮੈਂਬਰਾਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ।

ਇਸ ਮੌਕੇ ਈਟੀਟੀ ਅਧਿਆਪਕਾਂ ਸੰਗੀਤਾ ਨੇ ਸਵਿਤਰੀ ਬਾਈ ਫੂਲੇ ਸਟੇਟ ਐਵਾਰਡ ਪ੍ਰਦਾਨ ਕਰਨ ਲਈ ਸੁਖ ਸੇਵਾ ਸੋਸਾਇਟੀ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਜ਼ਿਲ੍ਹੇ ਦੀਆਂ ਸਮੂਹ ਮਹਿਲਾ ਅਧਿਆਪਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੀ ਮਿਹਨਤ ਦੀ ਬਦੌਲਤ ਸਰਕਾਰੀ ਸਕੂਲਾਂ ਦੀ ਅੱਜ ਨੁਹਾਰ ਬਦਲੀ ਹੈ।
ਇਸ ਮੌਕੇ ਸੰਦੀਪ ਗੋਇਲ ਮਨਪ੍ਰੀਤ ਕੌਰ, ਜਸਦੀਪ ਕੌਰ, ਲਖਵਿੰਦਰ ਸਿੰਘ ਲੱਕੀ, ਸਰਬਜੀਤ ਸਿੰਘ ਗਰੋਵਰ, ਡਾਕਟਰ ਦਲਜੀਤ ਸਿੰਘ ਗੁਰੂ ਹਾਜਰ ਸਨ।

edited by purewal

Related posts

Leave a Reply