LATEST NEWS: ਹੁਸ਼ਿਆਰਪੁਰ ਚ ਜਿੰਦਾ ਬੰਬ ਮਿਲਿਆ ਆਸਪਾਸ ਦੇ ਇਲਾਕਿਆਂ ‘ਚ ਹਫੜਾ-ਦਫੜੀ

ਹੁਸ਼ਿਆਰਪੁਰ – ਪੰਜਾਬ  ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧਰਮਪੁਰ ਦੇ ਖੇਤਾਂ ਵਿੱਚੋਂ ਇੱਕ ਜਿੰਦਾ ਬੰਬ ਮਿਲਿਆ ਹੈ। ਜਿਸ ਕਾਰਨ ਆਸਪਾਸ ਦੇ ਇਲਾਕਿਆਂ ‘ਚ ਹਫੜਾ-ਦਫੜੀ ਮਚ ਗਈ।

ਜਾਣਕਾਰੀ ਮੁਤਾਬਕ ਮੁਕੇਰੀਆ ਦੇ ਪਿੰਡ ਧਰਮਪੁਰ ‘ਚ ਬੰਬ ਮਿਲਣ  ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਨੂੰ ਸੀਲ ਕਰ ਦਿੱਤਾ ਹੈ। 

ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਪਿੰਡ ‘ਚ ਕਿਸਾਨ ਦੇ ਖੇਤ ‘ਚੋਂ ਵੱਡੇ ਆਕਾਰ ਦਾ ਬੰਬ ਮਿਲਣ ਦੀ ਸੂਚਨਾ ਮਿਲੀ ਤਾਂ ਇਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਵੱਡੀ ਗਿਣਤੀ ‘ਚ ਪੁਲਸ ਬਲ ਵੀ ਮੌਕੇ ‘ਤੇ ਤਾਇਨਾਤ ਕਰ ਦਿੱਤਾ ਗਿਆ।

ਇਹ ਵੀ ਦੱਸਿਆ ਗਿਆ ਹੈ ਕਿ ਅੱਜ  ਬੁੱਧਵਾਰ ਦੀ ਸਵੇਰ ਨੂੰ ਇੱਕ ਕਿਸਾਨ ਟਰੈਕਟਰ ਲੈ ਕੇ ਆਪਣੇ ਖੇਤ ‘ਤੇ ਕੰਮ ਕਰ ਰਿਹਾ ਸੀ ਤਾਂ ਉਸ ਦੇ ਟਰੈਕਟਰ ‘ਚ ਬੰਬ ਫਸ ਗਿਆ। ਇਸ ਦਾ ਪਤਾ ਲੱਗਦੇ ਹੀ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਡੌਗ ਸਕੁਐਡ ਟੀਮ ਅਤੇ ਫੌਜ ਮੌਕੇ ‘ਤੇ ਪਹੁੰਚ ਗਈ।

 ਉੱਚ ਅਧਿਕਾਰੀਆਂ ਵੱਲੋਂ ਮੌਕੇ ’ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਪੁਲੀਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ।

Related posts

Leave a Reply