ਨੈਨਵਾ ਬੀਤ ਵਿਖੇ ਲਵ ਕੁਮਾਰ ਗੋਲਡੀ ਨੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਮਿਸ਼ਨ ਤੰਦਰੁਸ਼ਤ ਪੰਜਾਬ ਤਹਿਤ ਰਾਸ਼ਟਰ ਪਿਤਾ ਮਹਾਤਮਾ ਗਾਧੀ ਜੀ ਦੇ ਜਨਮ ਦਿਵਸ ਮੌਕੇ ਅੱਜ ਪੰਜਾਬ ਸਰਕਾਰ ਵਲੋ ਸੂਬੇ ਅੰਦਰ 750 ਦੇ ਕਰੀਬ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਜਿਸ ਤਹਿਤ ਅੱਜ ਬਲਾਕ ਗੜ੍ਹਸ਼ੰਕਰ ਦੇ ਪਿੰਡ ਨੈਨਵਾ ਬੀਤ ਵਿਖੇ ਇਸ ਖੇਡ ਸਟੇਡੀਅਮ ਦਾ ਈ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਵਲੋ ਕੀਤਾ ਗਿਆ ਅਤੇ ਨੀਹ ਪੱਧਰ ਤੋ ਰਸਮੀ ਪਰਦਾ ਲਵ ਕੁਮਾਰ ਗੋਲਡੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਨੇ ਚੁੱਕਿਆ। ਸਰਕਾਰੀ ਮਿਡਲ ਸਕੂਲ ਨੈਨਵਾ ਵਿਖੇ ਸਥਾਰਨ ਸਮਾਗਮ ਸਕੂਲ ਦੇ ਮੁੱਖ ਅਧਿਆਪਕ ਅਮਰੀਕ ਸਿੰਘ ਦਿਆਲ ਦੀ ਦੇਖ-ਰੇਖ ਕਰਵਾਇਆ ਗਿਆ।

ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਗਤੀਸ਼ੀਲ ਅਗਵਾਈ ‘ਚ ਨੌਜਵਾਨਾ ਨੂੰ ਖੇਡਾ ਨਾਲ ਜੋੜਨ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਅੱਜ ਨੈਨਵਾ ਬੀਤ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਹੈਜੋ ਕਿ 12 ਲੱਖ ਦੀ ਲਾਗਤ ਨਾਲ ਜਲਦੀ ਬਣਕੇ ਤਿਆਰ ਹੋ ਜਾਵੇਗਾ। ਉਹਨਾ ਨੇ ਨੌਜਵਾਨਾ ਨੂੰ ਮਾੜੀਆ ਕੁਰੀਤੀਆ ਤੋ ਦੂਰ ਰਹਿਕੇ ਖੇਡਾ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਰੋਸ਼ਨ ਲਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਲਵ ਕੁਮਾਰ ਗੋਲਡੀ ਦਾ ਧੰਨਵਾਦ ਕੀਤਾ। ਇਸ ਮੌਕੇ ਇਹਨਾ ਤੋਂ ਇਲਾਵਾ ਸਰਪੰਚ ਉਮ ਪ੍ਰਕਾਸ਼ ਕੰਬਾਲਾ,ਖਰੈਤੀ ਲਾਲ,ਰਾਜਨ ਸ਼ਰਮਾ ,ਡਾ ਜਸਵੀਰ ਰਾਣਾ,ਭੀਮ ਸਿੰਘ ਰਾਣਾ,ਬਲਵੀਰ ਮੇਘਾ,ਜਗਦੀਪ ਨੈਨਵਾ,ਬਿੱਲਾ ਨੈਨਵਾ,ਅਮਰੀਕ ਸਿੰਘ ਦਿਆਲ,ਸੁਭਾਸ਼ ਚੰਦਰ ਧੀਮਾਨ, ਚਰਨਜੀਤ ਚੰਨੀ,ਸੰਜੂ ਰਾਣਾ ਆਦਿ ਹਾਜਰ ਸਨ।

Related posts

Leave a Reply