ਯੂਥ ਪਾਰਲੀਮੈਂਟ 2021 ਮੁਕਾਬਲਿਆਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਮਹਿਕ ਸੈਣੀ ਦੂਸਰੇ ਸਥਾਨ ਤੇ ਰਹੀ


ਦਸੂਹਾ 5 ਜਨਵਰੀ (ਚੌਧਰੀ) : ਰੀਜਨਲ ਡਾਇਰੈਕਟਰ ਐਨ ਐਸ ਐਸ ਚੰਡੀਗੜ੍ਹ, ਯੁਵਕ ਸੇਵਾਵਾਂ ਵਿਭਾਗ ਅਤੇ ਐਨ ਐਸ ਐਸ ਪ੍ਰੋਗਰਾਮ ਕੋਆਡੀਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਹਿਰੂ ਯੁਵਾ ਕੇਂਦਰ ਸੰਗਠਨ, ਯੂਥ ਮਾਮਲਿਆਂ ਵਿਭਾਗ ਵਲੋਂ ਕਰਵਾਏ ਜਾ ਰਹੇ ਯੂਥ ਪਾਰਲੀਮੈਂਟ 2021 ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਨ ਐਸ ਐਸ ਯੂਨਿਟ ਦੀ ਵਲੰਟੀਅਰ ਮਹਿਕ ਸੈਣੀ ਨੇ ਜਿਨ੍ਹਾਂ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਮਹਿਕ ਸੈਣੀ ਨੂੰ ਮੁਬਾਰਕਾਂ ਦਿੰਦਿਆਂ ਸਟੇਟ ਤੇ ਰਾਸ਼ਟਰ ਪੱਧਰ ਮੁਕਾਬਲਿਆਂ ਲਈ ਵੀ ਸ਼ੁੱਭ ਕਾਮਨਾਵਾਂ ਦਿੱਤੀਆਂ।ਪ੍ਰੋਗਰਾਮ ਅਫਸਰ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਤੇ ਡਾ ਸੀਤਲ ਸਿੰਘ ਨੇ ਮਹਿਕ ਨੂੰ ਮੁਬਾਰਕਬਾਦ
ਦਿੰਦਿਆਂ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

Related posts

Leave a Reply