ਵੱਡੀ ਵਾਰਦਾਤ.. ਪੰਜਾਬ ਨੈਸ਼ਨਲ ਬੈਂਕ ਦੀ ਪਿਛਲੀ ਕੰਧ ਪਾੜ ਕੇ ਚੋਰ 5 ਲਾਕਰ ਲੈ ਕੇ ਮੌਕੇੇ ਤੋਂ ਫਰਾਰ

ਹੁਸ਼ਿਆਰਪੁਰ/ਟਾਂਡਾ ਉੜਮੁੜ( ਚੌਧਰੀ) ਜਿਲਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਪਿੰਡ ਖੁੱਡਾ ‘ਚ ਪੰਜਾਬ ਨੈਸ਼ਨਲ ਬੈਂਕ ਦੀ
ਸ਼ਾਖਾ ਖੁੱਡਾ ਨੇੜੇ ਟਾਂਡਾ ‘ਚ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ
ਨੂੰ ਅੰਜਾਮ ਦਿੱਤਾ ਗਿਆ।ਬੈਂਕ ਦੀ ਪਿਛਲੀ ਕੰਧ ਪਾੜ ਕੇ ਚੋਰ
ਬੈਂਕ ‘ਚ ਦਾਖ਼ਲ ਹੋਏ ਅਤੇ 5 ਲਾਕਰ ਲੈ ਕੇ ਮੌਕੇੇ ਤੋਂ ਫਰਾਰ ਹੋ
ਗਏ।ਐਤਵਾਰ ਛੁੱਟੀ ਦਾ ਦਿਨ ਹੋਣ ਹੋਣ ਕਰਕੇ ਬੈਂਕ ਬੰਦ ਸੀ ਜਿਸਦਾ ਚੋਰਾਂ ਨੇ ਫਾਇਦਾ ਉਠਾਇਆ ਹੈ।

ਅੱਜ ਸਵੇਰੇ ਜਦੋਂ ਬੈਂਕ ਅਧਿਕਾਰੀਆਂ ਵਲੋਂ ਰੂਟੀਨ ‘ਚ ਬੈਂਕ ਖੋਲਿਆ ਤਾਂ
ਵੇਖਿਆ ਕਿ ਲੁਟੇਰਿਆਂ ਨੇ ਬੈਂਕ ਦੀ ਪਿਛਲੀ ਕੰਧ ਪਾੜੀ ਹੋਈ ਸੀ।
ਇਸ ਸਬੰਧੀ ਬੈਂਕ ਸਟਾਫ ਨੇ ਤੁਰੰਤ ਹੀ ਪੁਲਸ ਨੂੰ ਸੂਚਿਤ ਕੀਤਾ
ਜਿਸ ‘ਤੇ ਥਾਣਾ ਟਾਂਡਾ ਦੇ ਮੁਖੀ ਬਿਕਰਮ ਸਿੰਘ ਪੁਲਸ ਪਾਰਟੀ
ਸਮੇਤ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੈਂਕ ਅਧਿਕਾਰੀਆਂ ਅਤੇ ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ
ਚੋਰਾਂ ਨੇ ਬੈਂਕ ‘ਚੋਂ ਨਕਦੀ ਚੋਰੀ ਕੀਤੀ ਹੈ ਜਾਂ ਨਹੀਂ ਉਧਰ ਅੱਜ
ਸੋਮਵਾਰ ਦਾ ਦਿਨ ਹੋਣ ਕਾਰਨ ਬੈਂਕ ਮੂਹਰੇ ਬੈਂਕ ਗਾਹਕਾਂ ਦੀ ਭੀੜ
ਲੱਗੀ ਹੋਈ ਸੀ, ਇਸ ਮੌਕੇ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਨੇ
ਦੱਸਿਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਨਕਦੀ ਸਬੰਧੀ ਕੁੱਝ ਕਿਹਾ ਜਾ ਸਕਦਾ ਹੈ।

Related posts

Leave a Reply