ਮਮਤਾ ਐਸ ਸੀ ਮਹਿਲਾ ਵਿੰਗ ਅਤੇ ਪਵਨ ਸਹੋਤਾ ਐਸ ਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਨਿਯੁਕਤ

(ਪਾਰਟੀ ਵਿੱਚ ਨਵ ਨਿਯੁਕਤ ਆਗੂਆਂ ਨੂੰ ਸਿਰੋਪਾ ਭੇਂਟ ਕਰ ਸਨਮਾਨਿਤ ਕਰਦੇ ਹੋਏ ਕਮਲਜੀਤ ਸਿੰਘ ਕੁਲਾਰ ਅਤੇ ਹੋਰ)

ਗੜ੍ਹਦੀਵਾਲਾ 15 ਜਨਵਰੀ (ਚੌਧਰੀ) : ਸ੍ਰੋਮਣੀ ਅਕਾਲੀ ਦਲ ਬਾਦਲ ਦੀ ਵਿਸ਼ੇਸ਼ ਬੈਠਕ ਗੜ੍ਹਦੀਵਾਲਾ ਵਿਖੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਲਾੜੀ ਬੁੱਟਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪਾਰਟੀ ਦੇ ਯੂਥ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਉਨਾਂ ਮਮਤਾ ਨੂੰ ਐਸ ਸੀ ਮਹਿਲਾ ਵਿੰਗ ਅਤੇ ਪਵਨ ਸਹੋਤਾ ਐਸ ਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਪਾਰਟੀ ਦੇੇ  ਯੂਥ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਇੱਕ ਐਸੀ ਪਾਰਟੀ ਹੈ ਜਿਸ ਵਿੱਚ ਸਾਰੇ ਵਰਕਰਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਨਵ ਨਿਯੁਕਤ ਆਗੂਆਂ ਨੂੰ ਸਿਰੋਪਾਓ ਭੇਂਟ ਕਰਕੇ ਪਾਰਟੀ ਵਿਚ ਸ਼ਾਮਲ ਹੋਣ ਤੇ ਵਧਾਈ ਦਿੱਤੀ। ਇਸ ਮੌਕੇ ਨਵ ਨਿਯੁਕਤ ਆਗੂਆਂ ਨੇ ਪਾਰਟੀ ਨੂੰ ਭਰੋਸਾ ਦਿਲਾਇਆ ਹੈ ਕਿ ਆਉਣ ਵਾਲੇ ਨਗਰ ਕੌਂਸਲ ਚੋਣਾਂ ਵਿਚ ਉਹ ਡੱਟ ਕੇ ਮੇਹਨਤ ਕਰੇਂਗੇ ਅਤੇ ਸਾਰੇ ਵਾਰਡਾਂ ਵਿਚ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਨੂੰ ਵੱਡਾ ਸਨਮਾਨ ਬਖਸ਼ਣਗੇ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੀਬੀ ਇੰਦਰਜੀਤ ਕੌਰ ਬੁੱਟਰ,ਯੂਥ ਨੇਤਾ ਸ਼ੁਭਮ ਸਹੋਤਾ,ਯੂਥ ਨੇਤਾ ਸ਼ੈਂਕੀ ਕਲਿਆਣ, ਯੂਥ ਸ਼ਹਿਰੀ ਵਾਇਸ ਪ੍ਰਧਾਨ ਵਿਵੇਕ ਗੁਪਤਾ,ਸ਼ਹਿਰੀ ਮਹਾ ਸੱਕਤਰ ਆਦੇਸ਼ ਗੁਪਤਾ, ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਲਾਡੀ ਬੁੱਟਰ,ਮਹਿਲਾ ਵਿੰਗ ਪ੍ਰਧਾਨ ਰਾਜਵਿੰਦਰ ਕੌਰ ਸੰਧਲ, ਚਰਨਜੀਤ ਸੰਧਲ, ਰੋਸ਼ਨ ਰੋਸ਼ੀ, ਸਾਬਕਾ ਐਮ ਸੀ ਅਸ਼ੋਕ ਕੁਮਾਰ, ਰਾਜ ਕੁਮਾਰੀ, ਕਮਲਾ ਦੇਵੀ, ਕਾਂਤਾ ਰਾਣੀ, ਸੀਮਾ ਰਾਣੀ, ਰਾਜ ਰਾਣੀ, ਸਾਹਿਲ ਸਭਰਵਾਲ ਸਮੇਤ ਪਾਰਟੀ ਦੇ ਹੋਰ ਵਰਕਰ ਹਾਜ਼ਰ ਸਨ। 
 

Related posts

Leave a Reply