ਥਾਨਾ ਮਾਮੂਨ ਕੈਂਟ ਪੁਲਿਸ ਨੇ 10 ਬੋਤਲ ਸ਼ਰਾਬ ਸਮੇਤ ਕਬਾੜਿਏ ਨੁੰ ਕੀਤਾ ਕਾਬੂ


ਪਠਾਨਕੋਟ, 26 ਨਵੰਬਰ (ਰਾਜਿਿੰਦਰਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਮਾਮੂਨ ਪੁਲਿਸ ਵਲੋਂ 10 ਬੋਤਲਾਂ ਅਵੈਧ ਸ਼ਰਾਬ ਸਮੇਤ ਇੱਕ ਵਿਅਕਤੀ ਨੁੰ ਗਿਰਫਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ।ਇਸ ਸੰਬਧੀ ਜਾਨਕਾਰੀ ਦਿੰਦੇ ਹੋਏ ਮਾਮੂਨ ਪੁਲਿਸ ਦੇ ਥਾਨਾ ਮੁਖੀ ਨਵਦੀਪ ਸ਼ਰਮਾ ਨੇ ਦਸਿਆ ਕਿ ਥਾਨੇ ਦੇ ਏਐਸਆਈ ਮੁਖਤਿਆਰ ਸਿੰਘ ਅਪਨੀ ਟੀਮ ਦੇ ਨਾਲ ਮਾਮੂਨ ਚੌਕ ਵਿੱਚ ਗਸ਼ਤ ਕਰ ਰਹੇ ਸਨ।ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਨੁੰ ਅਵੈਧ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ।ਦੁਕਾਨ ਦੀ ਤਲਾਸ਼ੀ ਲੈਨ ਤੇ ਉਸ ਕੋਲੋਂ 10 ਬੋਤਲਾਂ ਸ਼ਰਾਬ ਅਵੈਧ ਤੌਰ ਤੇ ਬਰਾਮਦ ਕੀਤੀਆਂ ਗਇਆਂ।ਪੁਲਿਸ ਨੇ ਕਬਾੜੀਏ ਅਮਨ ਮਹਾਜਨ ਪੁਤਰ ਰਮਨ ਮਹਾਜਨ ਵਾਸੀ ਇੰਦਰਾ ਕਲੋਨੀ ਨੁੰ ਗਿਰਫਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

Related posts

Leave a Reply