ਤਿਉਹਾਰਾਂ ਦੇ ਮੱਦੇਨਜ਼ਰ ਥਾਨਾ ਮਾਮੂਨ ਕੈਂਟ ਪੁਲਿਸ ਨੇ ਲਗਾਏ ਵਿਸ਼ੇਸ਼ ਨਾਕੇ

ਪਠਾਨਕੋਟ,16 ਅਕਤੂਬਰ )(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਥਾਨਾ ਮਾਮੂਨ ਕੈਂਟ ਪੁਲਿਸ ਵਲੋਂ ਥਾਨਾ ਇਲਾਕੇ ਦੇ ਅਧੀਨ ਆਉਂਦੇ ਬਘਾਰ ਚੌਕ, ਮਾਮੂਨ ਚੌਂਕ ਅਤੇ ਸਿੰਬਲ ਚੌਂਕ ਦੇ ਨੇੜੇ ਸਪੈਸ਼ਲ ਨਾਕਾ ਲਗਾ ਵਾਹਨਾਂ ਦੀ ਜਾਂਚ ਪੜਤਾਲ ਕੀਤੀ ਗਈ।ਜਾਨਕਾਰੀ ਦਿੰਦੇ ਹੋਏ ਥਾਨਾ ਮਾਮੂਨ ਕੈਂਟ ਦੇ ਐਸਐਚਓ ਨਵਦੀਪ ਸ਼ਰਮਾ ਨੇ ਦਸਿਆ ਕਿ ਐਸਐਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂਨੁਸਾਰ ਤਿਓਹਾਰਾਂ ਦੇ ਸੀਜਨ ਨੁੰ ਦੇਖਦੇ ਹੋਏ ਇਲਾਕੇ ਵਿੱਚ ਸਪੈਸ਼ਲ ਨਾਕੇ ਲਗਾਏ ਜਾ ਰਹੇ ਹਨ ਅਤੇ ਵਾਹਨਾਂ ਨੁੰ ਰੋਕ ਕੇ ਦਸਤਾਵੇਜਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂਜੋ ਕੋਈ ਵੀ ਅਸਮਾਜਿਕ ਤੱਤ ਇਲਾਕੇ ਵਿੱਚ ਦਾਖਿਲ ਨਾ ਹੋ ਸਕਨ।ਇਸ ਮੌਕੇ ਤੇ ਥਾਨਾ ਮੁਖੀ ਨਵਦੀਪ ਸ਼ਰਮਾ, ਸਬ ਇੰਸਪੈਕਟਰ ਏਮੈਨਿਉਲ ਮਲ, ਕੁਲਦੀਪ ਸਿੰਘ, ਮਲਕੀਤ ਸਿੰਘ, ਸਰਤਾਜ ਸਿੰਘ ਅਤੇ ਹੋਰ ਮੌਜੂਦ ਸਨ।

Related posts

Leave a Reply