ਮਾਨਗੜ੍ਹ ਟੋਲ ਪਲਾਜ਼ਾ ਕਿਸਾਨਾਂ ਦਾ ਧਰਨਾ 33ਵੇਂ ਦਿਨ ਵੀ ਜਾਰੀ

ਆਰਡੀਨੈਂਸਾਂ ਨਾਲ ਕਿਸਾਨ ਹੀ ਨਹੀ,ਮਜ਼ਦੂਰ,ਆੜ੍ਹਤੀਏ,ਛੋਟਾ ਵਪਾਰੀ ਵਰਗ,ਆਮ ਜਨਤਾ ਵੀ ਹੋਵੇਗੀ ਪ੍ਰਭਾਵਿਤ: ਕਿਸਾਨ ਆਗੂ

ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿਲ ਰੰਧਾਵਾ(ਦਸੂਹਾ) ਵੱਲੋਂ ਇਲਾਕੇ ਦੇ ਸਮੂਹ ਕਿਸਾਨਾਂ ਦੇ ਸਹਿਯੋਗ ਨਾਲ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਤੇ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨੇ ਦੇ ਅੱਜ 33 ਵੇਂ ਦਿਨ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਨਜੀਤ ਸਿੰਘ ਮੱਲੇਵਾਲ,ਗੁਰਪ੍ਰੀਤ ਸਿੰਘ ਹੀਰਾਹਾਰ,ਚਰਨਜੀਤ ਸਿੰਘ ਚਠਿਆਲ,ਮੋਹਨ ਸਿੰਘ ਮੱਲ੍ਹੀ,ਮਾਸਟਰ ਗੁਰਚਰਨ ਸਿੰਘ ਕਾਲਰਾਂ, ਗਿਆਨੀ ਗੁਰਦੀਪ ਸਿੰਘ, ਅਮਰਜੀਤ ਸਿੰਘ ਮਾਹਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਸਬੰਧੀ ਕਾਲੇ ਕਾਨੂੰਨ ਬਣਾ ਕੇ ਕਿਸਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਨ੍ਹਾਂ ਅਆਰਡੀਨੈਂਸਾ ਨਾਲ ਕਿਸਾਨ ਹੀ ਨਹੀਂ,ਇਸ ਨਾਲ ਮਜ਼ਦੂਰ,ਆੜ੍ਹਤੀਏ,ਛੋਟਾ ਵਪਾਰੀ ਵਰਗ,ਆਮ ਜਨਤਾ ਵੀ ਹੋਵੇਗੀ ਪ੍ਰਭਾਵਿਤ ਹੋਵੇਗਾ। ਇਸ ਮੌਕੇ ਸਾਹਿਬਾਜ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ,ਸੂਬੇਦਾਰ ਕੁਲਦੀਪ ਸਿੰਘ,ਕਰਨੈਲ ਸਿੰਘ,ਤਰਸੇਮ ਸਿੰਘ ਸਹੋਤਾ,ਮਲਕੀਤ ਸਿੰਘ ਕਾਲਰਾਂ,ਨੰਬਰਦਾਰ ਸੁਖਬੀਰ ਸਿੰਘ,ਜਗਜੀਤ ਸਿੰਘ,ਰੇਸ਼ਮ ਸਿੰਘ,ਅਵਤਾਰ ਸਿੰਘ,ਗੋਪਾਲ ਕਿਸ਼ਨ,ਪੰਜਾਬ ਸਿੰਘ,ਗੁਰਪ੍ਰੀਤ ਸਿੰਘ,ਸੁਰਜੀਤ ਸਿੰਘ,ਜਸਵੀਰ ਸਿੰਘ,ਪਵਿੱਤਰ ਸਿੰਘ ਭਾਨਾ,ਸੁਖਦੇਵ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜਿਰ ਸਨ।

Related posts

Leave a Reply