ਮਨਹੋਤਾ ਬਲੱਡ ਸੇਵਾ ਸੋਸਾਇਟੀ ਵੱਲੋਂ ਖੂਨਦਾਨ ਕੈਂਪ ਦੌਰਾਨ 52 ਯੂਨਿਟ ਖੂਨ ਕੀਤਾ ਇਕੱਠਾ

ਗੜ੍ਹਦੀਵਾਲਾ 20 ਅਕਤੂਬਰ (ਚੌਧਰੀ) : ਮਨਹੋਤਾ ਬਲੱਡ ਸੇਵਾ ਸੋਸਾਇਟੀ ਵੱਲੋਂ ਮਨਹੋਤਾ ਵਿਖੇ 12 ਵਾਂ ਖੂਨਦਾਨ ਕੈਂਪ ਲਗਾਇਆ ਗਿਆ।ਜਿਸਦੀ ਅਗਵਾਈ ਰੋਮੀ ਮਨਹੋਤਾ ਅਤੇ ਸੰਜੂ ਮਨਹੋਤਾ ਨੇ ਕੀਤੀ।ਇਸ ਕੈਂਪ ਨੂੰ ਸਫਲ ਬਣਾਉਣ ਲਈ ਭਾਈ ਘੱਨਈਆ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਖੂਨ ਦਾਨ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ,ਭਾਈ ਮਨਦੀਪ ਸਿੰਘ ਖਾਲਸਾ,ਭਾਈ ਗੁਰਦੀਪ ਸਿੰਘ ਖਾਲਸਾ,ਡਾ.ਨਿਰਮਲ ਸਿੰਘ ਨੇ ਸਾਂਝੇ ਤੌਰ ਕੀਤਾ।ਇਸ ਮੌਕੇ 52 ਯੂਨਿਟ ਖੂਨ ਦਾਨ ਕੀਤਾ ਗਿਆ।

ਇਸ ਮੌਕੇ ਭਾਈ ਮਨਦੀਪ ਸਿੰਘ ਖਾਲਸਾ ਅਤੇ ਡਾ.ਨਿਰਮਲ ਸਿੰਘ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਜਿਸ ਨਾਲ ਕਿਸੇ ਦੀ ਅਨਮੋਲ ਜਿੰਦਗੀ ਬਚਾਈ ਜਾ ਸਕਦੀ ਹੈ।ਉਨਾਂ ਕਿਹਾ ਕਿ ਇਸ ਕੈਂਪ ਨੂੰ ਲਗਵਾਉਣ ਵਿਚ ਰੋਮੀ ਦਾ ਵਿਸ਼ੇਸ਼ ਯੋਗਦਾਨ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।ਆਖਿਰ ਵਿਚ ਰੋਮੀ ਮਨਹੋਤਾ ਵੱਲੋਂ ਖੂਨਦਾਨ ਕਰਨ ਵਾਲੇ ਸੱਜਣਾਂ ਅਤੇ ਭਾਈ ਘਨੱਈਆ ਚੈਰੀਟਵਲ ਬਲੱਡ ਬੈਂਕ ਦੀ ਪੂਰੀ ਟੀਮ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ.ਨਿਰਮਲ ਸਿੰਘ,ਪੰਚ ਅਵਤਾਰ ਸਿੰਘ ਕੋਈ,ਦਵਿੰਦਰ ਮਹਿਤਾ ਚੰਡੀਗੜ੍ਹ,ਸਰਪੰਚ ਵਿਜੈ ਕੁਮਾਰ ਨਰੂੜ,ਹਰਪਾਲ ਸਿੰਘ ਭੱਟੀ,ਸਾਬਕਾ ਸਰਪੰਚ ਮੁਨੀਸ਼ ਕੁਮਾਰ ਮਨਹੋਤਾ,ਸਤੀਸ਼ ਕੁਮਾਰ ਸਰਪੰਚ ਖੰਗਵਾੜੀ, ਸੰਨੀ,ਲਸ਼ਮਣ,ਗੁਰਪ੍ਰੀਤ ਕੌਰ,ਜਗੀਰੀ ਲਾਲ ਸਾਬਕਾ ਸਰਪੰਚ ਕਟੌਹੜ,ਕੁਲਵਿੰਦਰ ਸਿੰਘ,ਦਿਲਬਾਗ ਸਿੰਘ,ਸੰਦੀਪ ਸਿੰਘ, ਹਰਪ੍ਰੀਤ ਕੌਰ,ਰਵੀਪਾਲ,ਧਰਮਪਾਲ,ਝੰਡਾ ਰਾਮ,ਘੁੰਗਰੀ ਰਾਮ,ਪ੍ਰਸੌਤਮ ਲਾਲ,ਸ਼ਫੀ ਮਹੁੰਮਦ,ਸਾਬਕਾ ਸਰਪੰਚ ਮਨੋਹਰ ਆਦਿ ਹਾਜ਼ਰ ਸਨ।

Related posts

Leave a Reply