ਕਈ ਭਾਜਪਾ ਵਰਕਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ,ਵਿਧਾਇਕ ਲੋਧੀਨੰਗਲ ਤੇ ਬਿੱਟੂ ਨੇ ਕੀਤਾ ਸਵਾਗਤ


ਬਟਾਲਾ 13 ਦਸੰਬਰ ( ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ) : ਅੱਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੂੰ ਹਲਕਾ ਬਟਾਲਾ ਵਿਚ ਉਸ ਵੇਲੇ ਬੱਲ ਮਿਲਿਆ, ਜਦੋਂ ਕਈ ਭਾਜਪਾ ਵਰਕਰਾਂ ਨੇ ਹਮੇਸ਼ਾ ਲਈ ਭਾਜਪਾ ਨੂੰ ਅਲਵਿਦਾ ਕਹਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਹਲਕਾ ਵਿਧਾਇਕ ਬਟਾਲਾ ਲਖਬੀਰ ਸਿੰਘ ਲੋਧੀਨੰਗਲ ਅਤੇ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬਾਦਲ ਸ਼ਹਿਰੀ ਗੁਰਦਾਸਪੁਰ ਬਲਬੀਰ ਸਿੰਘ ਬਿੱਟੂ ਦਾ ਪੱਲਾ ਫੜ ਲਿਆ।

ਇਸ ਮੌਕੇ ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਵਿਚ ਸਿਵਲ ਲਾਈਨ ਮੰਡਲ ਭਾਜਪਾ ਦੇ ਜਨਰਲ ਸਕੱਤਰ ਦਾਸ ਕਰਨ, ਜੈ ਤਿਵਾੜੀ, ਪ੍ਰਦੀਪ ਸ਼ਰਮਾ, ਗੁਰਿੰਦਰ ਸਿੰਘ, ਸ਼ੁਭਮ ਸ਼ਰਮਾ, ਸੰਦੀਪ ਕੁਮਾਰ, ਸੰਜੀਵ ਕੁਮਾਰ, ਗੌਰਵ ਕੁਮਾਰ, ਸਾਜਨ, ਰਵਿੰਦਰ ਸਿੰਘ, ਰਵੀ, ਮਨੀ, ਰਾਜਨ, ਹਰਦੀਪ ਕੁਮਾਰ, ਬਲਦੇਵ ਰਾਜ, ਅਜੈ ਮਲਹੋਤਰਾ, ਹਿਮਾਂਸ਼ੂ, ਰਾਹੁਲ ਆਦਿ ਦੇ ਨਾਂ ਸ਼ਾਮਲ ਹਨ। ਅਕਾਲੀ ਦਲ ਵਿਚ ਸ਼ਾਮਲ ਹੋਏ ਉਕਤ ਵਰਕਰਾਂ ਦਾ ਵਿਧਾਇਕ ਲੋਧੀਨੰਗਲ ਅਤੇ ਬਿੱਟੂ ਵਲੋਂ ਨਿੱਘਾ ਸਵਾਗਤ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵਿਧਾਇਕ ਲੋਧੀਨੰਗਲ ਨੇ ਕਿਹਾ ਕਿ ਅੱਜ ਭਾਜਪਾ ਵਰਕਰ ਵੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਅਕਾਲੀ ਦਲ ਵਿਚ ਸ਼ਾਮਲ ਹੋਏ ਇਨ੍ਹਾਂ ਵਰਕਰਾਂ ਨੂੰ ਪਾਰਟੀ ਵਿਚ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਅਕਾਲੀ ਦਲ ਇਨ੍ਹਾਂ ਪਰਿਵਾਰਾਂ ਨਾਲ ਦੁੱਖ ਸੁੱਖ ਦੀ ਘੜੀ ਵਿਚ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਅਕਾਲੀ ਦਲ ਬਾਦਲ ਸ਼ਾਨ ਨਾਲ ਜਿੱਤੇਗਾ ਅਤੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ ਜਾਵੇਗੀ।
ਇਸ ਦੌਰਾਨ ਰਮਨਦੀਪ ਸਿੰਘ ਸੰਧੂ ਜ਼ਿਲਾ ਯੂਥ ਪ੍ਰਧਾਨ, ਸੁਭਾਸ਼ ਓਹਰੀ, ਕੰਵਲਜੀਤ ਸਿੰਘ ਰੋਜ਼ੀ ਬੱਲ, ਸੁਰਿੰਦਰ ਸਿੰਘ ਮੱਲ੍ਹੀ, ਸਾਬਕਾ ਕੌਂਸਲਰ ਪੰਕਜ ਭੱਟੀ, ਦੀਵਾਨ ਸਿੰਘ, ਐਡ. ਅਜੈਬ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

Related posts

Leave a Reply