ਕੁੱਲ ਹਿੰਦ ਕਿਸਾਨ ਸਭਾ ,ਕੁਲ ਹਿੰਦ ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ ਪੈਦਲ ਮਾਰਚ


ਗੜਦੀਵਾਲਾ 6 ਸਤੰਵਰ (ਚੌਧਰੀ) : ਕੇਦਰ ਤੇ ਪੰਜਾਬ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਖਿਲਾਫ  ਕੱਲ ਹਿੰਦ ਕਿਸਾਨ ਸਭਾ  , ਕੁਲ ਹਿੰਦ ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ ਪਿੰਡ ਬ੍ਰਾਂਡਾ,ਸੀਂਹ ਚਠਿਆਲ, ਤੇ ਚਾਂਗ ਵਸੌਆ ਵਿਚ ਪੈਦਲ ਮਾਰਚ ਕਰਕੇ ਸਰਕਾਰ ਖਿਲਾਫ ਨਾਹਰੇ ਬਾਜੀ ਕੀਤੀ ਗਈ। ਤਹਿਸੀਲ ਦਸੂਹਾ ਦੇ ਸਕੱਤਰ ਚਰਨਜੀਤ ਸਿੰਘ ਚਠਿਆਲ,ਸੀਟੂ ਵਲੋਂ ਮਨਜੀਤ ਕੌਰ ਭੱਟੀਆ ਨੇ ਬੋਲਦਿਆਂ ਕਿਹਾ ਕਿ ਲਾਕ ਡਾਉਣ ਦੌਰਾਨ ਮਜਦੂਰਾਂ ਨੂੰ ਪੂਰੀਆਂ ਉਜਰਤਾ ਦਿੱਤੀਆਂ ਜਾਣ ,ਆਮਦਨ ਕਰ ਤੋਂ ਬਾਹਰ ਆਉਂਦੇ ਹਰ ਪਰਿਵਾਰ ਨੁੰ 7500 ਰੁਪਏ ਹਨ ਮਹੀਨੇ,ਦਿੱਤੇ ਜਾਣ,10 ਕਿਲੋ ਅਨਾਜ ਤੇ ਹੋਰ ਜਰੂਰੀ ਵਸਤਾ 6 ਮਹੀਨੇ ਲਈ ਮੁਫਤ ਦਿੱਤੀਆ ਜਾਣ।

ਮਨਰੇਗਾ ਮਜਦੂਰ ਨੂੰ ਸਾਲ ਚ 200 ਦਿਨ ਕੰਮ ਤੇ 600 ਰੁਪਏ ਦਿਹਾੜੀ ਦਿੱਤੀ ਜਾਵੇ । ਕਰੋਨਾ ਦਾ ਟੈਸਟ ਤੇ ਇਲਾਜ ਫਰੀ ਕੀਤਾ ਜਾਵੇ।ਨੀਲੇ ਕਾਰਡ ਕੱਟੇ ਬਹਾਲ ਕੀਤੇ ਜਾਣ ।ਕਿਰਤ ਕਾਨੰਨ ਚ ਮਜਦੂਰ ਵਿਰੋਧੀ ਸੋਧਾ ਵਾਪਿਸ ਲਈਆ ਜਾਣ ।ਬਿਜਲੀ ਬਿਲ 2020 ਵਾਪਿਸ ਲਿਆ ਜਾਵੇ।ਕਿਸਾਨ ਤੇ ਖੇਤ ਮਜਦੂਰ ਵਿਰੋਧੀ ਆਰਡੀਨੈਸ ਵਾਪਿਸ ਲਏ ਜਾਣ।ਨਜਾਇਜ ਮਾਈਨਿੰਗ ਬੰਦ ਕੀਤੀ ਜਾਵੇ ਤੇ ਝੂਠੇ ਕੇਸ ਵਾਪਿਸ ਲਏ ਜਾਣ ।ਕਿਸਾਨਾਂ ਤੇ ਖੇਤ ਮਜਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ । ਦਰਿਆਈ ਪਾਣੀਆਂ ਦੀ ਨਿਆਇਕ  ਵੰਡ ਕੀਤੀ ਜਾਵੇ।ਜਹਿਰੀਲੀ ਸਰਾਬ ਵੇਚਣ ਵਾਲਿਆ ਨੂੰ ਸਖਤ ਸਾਜਾਵਾ ਦਿੱਤੀਆ ਜਾਣ।ਬਾਘਾ ਬਾਡਰ ਤੇ 1996 ਚ ਭਾਰਤ ਪਾਕ ਵੰਡ ਸਮੇ ਸਹੀਦ ਹੋਏ ਲੋਕਾ ਦੀ ਯਾਦਗਾਰ ,ਜਿਸ ਦਾ ਉਘਾਟਨ ਪ੍ਰਸਿਧ ਕਮਿਉਨਿਸਟ ਆਗੂ ਕਾਮਰੇਡ ਹਰਕਿਸਨ ਸਿੰਘ ਸੁਰਜੀਤ ਨੇ ਕੀਤਾ ਸੀ ਜੋ ਢਾਈ ਗਈ ਹੈ ਦੀ ਉਸਾਰੀ ਹੁ ਵ ਹੁ ਉਸੇ ਤਰਾਂ ਕੀਤੀ ਜਾਵੇ।

Related posts

Leave a Reply