ਸ਼ਹੀਦ ਹਵਲਦਾਰ ਕੁਲਦੀਪ ਸਿੰਘ ਦੀ ਅੰਤਿਮ ਅਰਦਾਸ ਤੇ ਵੱਖ-ਵੱਖ ਰਾਜਨੀਤਿਕ ਅਤੇ ਉੱਘੀਆਂ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ

ਗੜ੍ਹਦੀਵਾਲਾ 12 ਅਕਤੂਬਰ (ਚੌਧਰੀ) : ਸ਼ਹੀਦ ਹਵਲਦਾਰ ਕੁਲਦੀਪ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 11 ਅਕਤੂਬਰ ਨੂੰ ਉਨਾਂ ਦੇ ਜੱਦੀ ਪਿੰਡ ਰਾਜੂ ਦਵਾਖਰੀ ਵਿਖੇ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਅਤੇ ਉੱਘੀਆਂ ਸ਼ਖਸੀਅਤਾਂ ਨੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਜਿਕਰਯੋਗ ਹੈ ਕਿ ਸ਼ਹੀਦ ਹਵਲਦਾਰ ਕੁਲਦੀਪ ਸਿੰਘ 1 ਅਕਤੂਬਰ ਨੂੰ ਜੰਮੂੂ-ਕਸ਼ਮੀ ਦੇ ਨੌਗਾਮ ਸੈਕਟਰ ਚ ਕੰਟਰੋਲ ਲਾਈਨ ਪਾਰ ਪਾਕਿਸਤਾਨ ਫੌਜੀਆਂ ਵਲੋਂ ਜੰਗਬੰਦੀ ਸਮਝੌਤੇ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਸਨ।ਇਸ ਮੌਕੇ ਹਲਕਾ ਵਿਧਾਇਕ ਸ.ਸੰਗਤ ਸਿੰਘ ਗਿਲਜੀਆਂ,ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਰਾਜਾ,ਸੈਨਿਕ ਭਲਾਈ ਦਫਤਰ ਹੁਸਿਆਰਪੁਰ ਦੇ ਅਫਸਰ ਸਹਿਬਾਨਾਂ ਅਤੇ ਹੋਰ ਉੱਗੀਆਂ ਸ਼ਖਸੀਅਤਾਂ ਨੇ ਉਨਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

(ਅੰਤਿਮ ਅਰਦਾਸ ਮੌਕੇ ਹਾਜ਼ਰ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਹੋਰ ਸ਼ਖਸ਼ੀਅਤਾਂ)

ਇਸ ਤੋਂ ਪਹਿਲਾਂ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਨੇ ਕਲਦੀਪ ਸਿੰਘ ਵਲੋਂ ਦਿੱਤੀ ਸ਼ਹਾਦਤ ਤੇ ਆਪਣੇ ਆਪਣੇ ਭਾਵਨਾਤਮਕ ਵਿਚਾਰਾਂ ਦੀ ਸਾਂਝ ਪਾਈ ਅਤੇ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣ ਦਾ ਹੁੰਗਾਰਾ ਭਰਿਆ।

(ਸ਼ਹੀਦ ਦੀ ਪਤਨੀ ਰਾਜਵਿੰਦਰ ਕੌਰ ਨੂੰ ਚੈਕ ਸੌਂਪ ਦੇ ਹੋਏ ਸੈਨਿਕ ਭਲਾਈ ਦਫਤਰ ਦੇ ਅਫਸਰ ਸਹਿਬਾਨ ਅਤੇ ਹੋਰ)

ਇਸ ਮੌਕੇ ਹਲਕਾ ਵਿਧਾਇਕ ਸੰਗਤ ਸਿੰਘ ਗਿ ਕਤੇਊਲਜੀਆਂ ਦੀ ਹਾਜਰੀ ਚ ਸੈਨਿਕ ਭਲਾਈ ਦਫਤਰ ਹੁਸ਼ਿਆਰਪੁਰ ਤੋਂ ਹਾਜਰ ਹੋਏ ਅਫਸਰ ਈਸਹਿਬਾਨਾਂ ਨੇ ਸ਼ਹੀਦ ਹਵਲਦਾਰ ਕੁਲਦੀਪ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੂੰ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸੌਂਪਿਆ ਅਤੇ ਕਿਹਾ ਹੋਰ ਵੀ ਸਹਾਇਤਾ ਦੇਣ ਲਈ ਹਮੇਸ਼ਾਤ੍ਰ ਯਤਨਸ਼ੀਲ ਰਹਿਣਗੇ।
(ਇੱਕ ਨੌਜਵਾਨ ਸ਼ਹੀਦ ਨੂੰ ਸ਼ਰਧਾਂਜਲੀ ਦਿੰਦਾ ਹੋਇਆ।)

ਇਸ ਮੌਕੇ ਸੁਰਿੰਦਰ ਸਿੰਘ, ਗੁਰਵਿੰਦਰ ਜੀਤ ਸਿੰਘ, ਸਰਪੰਚ ਬਿੰਦਰ ਜੀਤ ਸਿੰਘ ਰਾਜੂ ਦਵਾਖਰੀ, ਸੁਰਜੀਤ ਸਿੰਘ, ਰਣਜੀਤ ਸਿੰਘ ਡਿੰਪਲ, ਸਰਪੰਚ ਬਲਵੀਰ ਸਿੰਘ ਖੋਖਰ ਦਵਾਖਰੀ, ਗੁਰਮੀਤ ਸਿੰਘ, ਅਮਰਜੀਤ ਸਿੰਘ, ਤਰਸੇਮ ਸਿੰਘ, ਰਵਿੰਦਰ ਸਿੰਘ, ਗੁਰਦੀਪ ਸਿੰਘ, ਹੈਪੀ, ਜੋਗਿੰਦਰ ਸਿੰਘ, ਚੈਂਚਲ ਸਿੰਘ ਸਮੇਤ ਪਰਿਵਾਰਿਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਹਾਜਰ ਸਨ। 





Related posts

Leave a Reply