ਪੰਜਾਬ ਸਰਕਾਰ ਵਲੋਂ ਦੋਨਾਂ ਸੰਸਥਾਵਾਂ ਨੂੰ ਦਿੱਤੀਆਂ ਗਈਆਂ 25-25 ਹਜ਼ਾਰ ਰੁਪਏ ਦੀਆਂ ਦਵਾਈਆਂ : ਵਿਧਾਇਕ ਡਾ. ਰਾਜ ਕੁਮਾਰ

ਪੰਜਾਬ ਸਰਕਾਰ ਬੇਸਹਾਰਾ ਗਊ ਧਨ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਪੂਰੀ ਤਰ੍ਹਾਂ ਵਚਨMedicines worth Rs. 25,000 each provided by the Punjab Government to both the organizations: MLA Dr. Raj Kumarਬੱਧ ਹੈ : ਵਿਧਾਇਕ ਡਾ. ਰਾਜ ਕੁਮਾਰ
-ਕੈਟਲ ਪਾਊਂਡ ਫਲਾਹੀ ਅਤੇ ਸ਼੍ਰੀ ਹਿੰਦੂ ਗਊ ਰਕਸ਼ਣੀ ਸਭਾ ’ਚ ਲਗਾਇਆ ਗਿਆ ਪਸ਼ੂ ਭਲਾਈ ਜਾਗਰੂਕਤਾ ਅਤੇ ਇਲਾਜ ਕੈਂਪ
-ਪੰਜਾਬ ਸਰਕਾਰ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਦੋਨਾਂ ਸੰਸਥਾਵਾਂ ਨੂੰ ਦਿੱਤੀਆਂ ਗਈਆਂ 25-25 ਹਜ਼ਾਰ ਰੁਪਏ ਦੀਆਂ ਦਵਾਈਆਂ
ਹੁਸ਼ਿਆਰਪੁਰ, 25 ਫਰਵਰੀ :
ਪੰਜਾਬ ਸਰਕਾਰ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਡਿਪਟੀ ਡਾਇਰੈਕਟਰ ਪਸ਼ੂ ਭਲਾਈ ਵਿਭਾਗ ਵਲੋਂ 24 ਅਤੇ 25 ਫਰਵਰੀ ਨੂੰ ਜ਼ਿਲ੍ਹੇ ਵਿੱਚ ਕੈਟਲ ਪਾਊਂਡ ਫਲਾਹੀ ਅਤੇ ਸ਼੍ਰੀ ਹਿੰਦੂ ਰਕਸ਼ਣੀ ਸਭਾ ਹਰਿਆਣਾ ਰੋਡ ਵਿੱਚ ਪਸ਼ੂ ਭਲਾਈ ਜਾਗਰੂਕਤਾ ਅਤੇ ਇਲਾਜ ਕੈਂਪ ਲਗਾਇਆ ਗਿਆ।
ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਕੈਟਲ ਪਾਊਂਡ ਫਲਾਹੀ ਵਿੱਚ ਲਗਾਏ ਗਏ ਕੈਂਪ ਦਾ ਉਦਘਾਟਨ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਕੀਤਾ। ਇਸ ਦੌਰਾਨ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਬੇੇਸਹਾਰਾ ਗਊਧਨ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਦੀ ਟੀਮ ਵਲੋਂ ਬੀਮਾਰ ਗਊਆਂ ਦਾ ਇਲਾਜ ਕੀਤਾ ਗਿਆ ਅਤੇ ਵਿਧਾਇਕ ਵਲੋਂ ਕੈਟਲ ਪਾਊਂਡ ਫਲਾਹੀ ਨੂੰ 25 ਹਜ਼ਾਰ ਰੁਪਏ ਦੀਆਂ ਦਵਾਈਆਂ ਵੀ ਭੇਟ ਕੀਤੀਆਂ ਗਈਆਂ।
ਇਸੇ ਲੜੀ ਤਹਿਤ ਸ਼੍ਰੀ ਹਿੰਦੂ ਗਊ ਰਕਸ਼ਣੀ ਸਭਾ ਹਰਿਆਣਾ ਰੋਡ ਵਿੱਚ ਲੱਗੇ ਕੈਂਪ ਦੌਰਾਨ ਬੀਮਾਰ ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ ਗਊ ਸੇਵਾ ਕਮਿਸ਼ਨ ਪੰਜਾਬ ਵਲੋਂ 25 ਹਜ਼ਾਰ ਰੁਪਏ ਦੀਆਂ ਦਵਾਈਆਂ ਵੀ ਦਾਨ ਵਿੱਚ ਦਿੱਤੀਆਂ ਗਈਆਂ। ਇਸ ਸਬੰਧੀ ਸੰਸਥਾ ਦੇ ਪ੍ਰਧਾਨ ਵਿਨੋਦ ਕਪੂਰ, ਵਿਸ਼ਣੂ ਸੂਦ,  ਵਿਜੇ ਕੁਮਾਰ ਅਗਰਵਾਲ, ਸੰਜੀਵ ਗੁਪਤਾ, ਪ੍ਰਦੀਪ ਕਪੂਰ, ਸੁਨੀਲ ਕਪੂਰ ਨੇ ਪੰਜਾਬ ਸਰਕਾਰ ਅਤੇ ਗਊ ਸੇਵਾ ਕਮਿਸ਼ਨ ਪੰਜਾਬ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਰਣਜੀਤ ਬਾਲੀ, ਨੋਡਲ ਅਫ਼ਸਰ ਕੈਟਲ ਪਾਊਂਡ ਫਲਾਹੀ ਡਾ. ਮਨਮੋਹਨ ਸਿੰਘ ਦਰਦੀ, ਸੀਨੀਅਰ ਵੈਟਨਰੀ ਸਰਜਨ ਡਾ. ਜਸਪਾਲ ਸਿੰਘ ਵੀ ਮੌਜੂਦ ਸਨ।

Related posts

Leave a Reply