ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਪੰਜਾਬ ਵਿਚ ਕਾਲਾ ਦਿਨ ਮਨਾਉਣ ਸੰਬੰਧੀ ਮੀਟਿੰਗ  ਹੋਈ

ਜਮਹੂਰੀ ਅਧਿਕਾਰ ਸਭਾ ਪੰਜਾਬ ਿਜਲਾਂ ਗੁਰਦਾਸਪੁਰ ਿੲਕਾਈ ਦੀ  ਪੰਜਾਬ ਵਿਚ ਕਾਲਾ ਦਿਨ ਮਨਾਉਣ ਸੰਬੰਧੀ ਮੀਟਿੰਗ  ਹੋਈ
ਗੁਰਦਾਸਪੁਰ 5 ਅਗਸਤ ( ਅਸ਼ਵਨੀ ) :– ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਿਜਲਾਂ ਗੁਰਦਾਸਪੁਰ ਿੲਕਾਈ ਦੀ  ਪੰਜਾਬ ਵਿਚ ਕਾਲਾ ਦਿਨ ਮਨਾਉਣ ਸੰਬੰਧੀ ਮੀਟਿੰਗ  ਹੋਈ। ਿੲਸ ਿਵਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਮੁੜ-ਬਹਾਲ ਕੀਤੇ ਜਾਣ,ਕਸ਼ਮੀਰੀ ਲੋਕਾਂ ਨੂੰ ਸਵੈਨਿਰਣੇ ਦਾ ਹੱਕ ਦਿੱਤੇ ਜਾਣ,ਕਸ਼ਮੀਰੀ ਲੋਕਾਂ ਉੱਪਰ ਇਕ ਸਾਲ ਤੋਂ ਥੋਪਿਆ ਲੌਕਡਾਊਨ ਖ਼ਤਮ ਕੀਤੇ ਜਾਣ ਅਤੇ ਉੱਥੋਂ ਫ਼ੌਜੀ ਅਤੇ ਨੀਮ-ਫ਼ੌਜੀ ਤਾਕਤਾਂ ਤੁਰੰਤ ਵਾਪਸ ਬੁਲਾਈਆਂ ਜਾਣ ਬਾਰੇ ਮੰਗ ਕੀਤੀ ਗਈ। ਿੲਸ ਦੇ ਨਾਲ ਭੀਮਾ-ਕੋਰੇਗਾਓਂ ਅਤੇ ਗੜ੍ਹਚਿਰੌਲੀ ਵਾਲੇ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿਚ ਡੱਕੇ ਤਮਾਮ ਬੁੱਧੀਜੀਵੀਆਂ ਅਤੇ ਕਾਰਕੁੰਨਾਂ (ਪ੍ਰੋਫੈਸਰ ਵਰਾਵਰਾ ਰਾਓ, ਪ੍ਰੋਫੈਸਰ ਸ਼ੋਮਾ ਸੇਨ, ਐਡਵੋਕੇਟ ਸੁਧਾ ਭਾਰਦਵਾਜ, ਐਡਵੋਕੇਟ ਸੁਰਿੰਦਰ ਗੈਡਲਿੰਗ, ਪ੍ਰੋਫੈਸਰ ਵਰਨੋਨ ਗੋਂਜ਼ਾਲਵਿਜ਼, ਗੌਤਮ ਨਵਲੱਖਾ, ਡਾ. ਆਨੰਦ ਤੇਲਤੁੰਬੜੇ, ਐਡਵੋਕੇਟ ਅਰੁਣ ਫ਼ਰੇਰਾ, ਰੋਨਾ ਵਿਲਸਨ, ਪੱਤਰਕਾਰ ਸੁਧੀਰ ਢਾਵਲੇ, ਪ੍ਰੋਫੈਸਰ ਸਾਈਬਾਬਾ, ਪ੍ਰਸ਼ਾਂਤ ਰਾਹੀ, ਮਹੇਸ਼ ਰਾਵਤ, ਹੇਮ ਮਿਸ਼ਰਾ , ਪ੍ਰੋਫੈਸਰ ਹਨੀ ਬਾਬੂ ਅਤੇ ਹੋਰ ਜਮਹੂਰੀ ਸਿਆਸੀ ਕਾਰਕੁੰਨਾਂ) ਨੂੰ ਤੁਰੰਤ ਰਿਹਾਅ ਕੀਤੇ ਜਾਣ ਡਾ. ਕਫ਼ੀਲ ਖ਼ਾਨ, ਕਿਸਾਨ ਆਗੂ ਅਖਿਲ ਗੋਗੋਈ ਅਤੇ ਸੀਏਏ ਵਿਰੁੱਧ ਆਵਾਜ਼ ਉਠਾਉਣ ਵਾਲੇ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤੇ ਜਾਣ,ਨਾਗਰਿਕਤਾ ਸੋਧ ਕਾਨੂੰਨ ਵਾਪਸ ਲਏ ਜਾਣ ਅਤੇ ਹਿੰਸਾ ਦੇ ਅਸਲ ਦੋਸ਼ੀ ਭਾਜਪਾ ਆਗੂਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਗਈ।
ਿੲਹ ਵੀ ਮੰਗ ਕੀਤੀ ਗਈ ਿਕ ਯੂ ਏ ਪੀ ਏ ਅਤੇ ਹੋਰ ਕਾਲੇ ਕਾਨੂੰਨ ਵਾਪਸ ਲਿਆ ਜਾਵੇ  ਪੰਜਾਬ ਸਮੇਤ ਪੂਰੇ ਭਾਰਤ ਵਿਚ ਯੂਏਪੀਏ ਤਹਿਤ ਦਰਜ ਸਾਰੇ ਕੇਸ ਖ਼ਤਮ ਕੀਤੇ ਜਾਣ। ਆਰਐੱਸਐੱਸ-ਭਾਜਪਾ ਆਪਣੀ ਤਾਨਾਸ਼ਾਹ ਰਾਜਨੀਤੀ ਥੋਪਣ ਲਈ ਕੌਮੀ ਜਾਂਚ ਏਜੰਸੀ ਤੇ ਪੁਲਿਸ ਨੂੰ ਹੱਥਠੋਕਾ ਬਣਾ ਕੇ ਵਰਤਣਾ ਬੰਦ ਕਰੇ।  ਪਿਛਲੇ ਦਿਨੀਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲਏ ਜਾਣ। ਕੋਰੋਨਾ ਮਹਾਂਮਾਰੀ ਦੇ ਬਹਾਨੇ ਕਿਰਤ ਕਾਨੂੰਨਾਂ ਨੂੰ ਮੁਅੱਤਲ ਕਰਨ ਦੇ ਫ਼ਰਮਾਨ ਅਤੇ ਪਬਲਿਕ ਸੈਕਟਰ ਦੇ ਅਦਾਰਿਆਂ ਦੇ ਨਿੱਜੀਕਰਨ ਦੇ ਫ਼ੈਸਲੇ ਵਾਪਸ ਲਏ ਜਾਣ।ਨਵੀਂ ਸਿੱਖਿਆ ਨੀਤੀ ਅਤੇ ਸਿਲੇਬਸਾਂ ਵਿਚ ਤਬਦੀਲੀ ਦੇ ਨਾਂਅ ਹੇਠ ਸਿੱਖਿਆ ਦਾ ਭਗਵਾਂਕਰਨ ਅਤੇ ਬਜ਼ਾਰੀਕਰਨ ਬੰਦ ਕੀਤਾ ਜਾਵੇ। ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਸਰਕਾਰੀ ਢਾਂਚੇ ਨੂੰ ਤੋੜਨਾ ਬੰਦ ਕਰਕੇ ਇਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਾਰੇ ਨਾਗਰਿਕਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਸਰਕਾਰੀ ਤੌਰ ‘ਤੇ ਮੁਹੱਈਆ ਕਰਾਈਆਂ ਜਾਣ ਪੰਜਾਬ ਵਿਚ ਕੋਰੋਨਾ ਦੇ ਬਹਾਨੇ ਸੰਘਰਸ਼ਸ਼ੀਲ ਇਕੱਠਾਂ ਉੱਪਰ ਲਗਾਈਆਂ ਪਾਬੰਦੀਆਂ ਖ਼ਤਮ ਕੀਤੀਆਂ ਜਾਣ ਅਤੇ ਇਸ ਸੰਬੰਧੀ ਦਰਜ ਸਾਰੇ ਕੇਸ ਰੱਦ ਕੀਤੇ ਜਾਣ।

Related posts

Leave a Reply