ਗੜ੍ਹਦੀਵਾਲਾ ‘ਚ ਨੰਬਰਦਾਰਾਂ ਦੀ ਹੋਈ ਮੀਟਿੰਗ,ਮੰਗਾਂ ਤੇ ਹੋਈ ਵਿਚਾਰ ਚਰਚਾ

ਗੜ੍ਹਦੀਵਾਲਾ 10 ਫਰਵਰੀ (CHOUDHARY) : ਅੱਜ 10 ਫਰਵਰੀ ਨੂੰ ਨੰਬਰਦਾਰ ਯੂਨੀਅਨ ਦੀ ਮੀਟਿੰਗ ਸਬ ਤਹਿਸੀਲ ਗੜ੍ਹਦੀਵਾਲਾ ਪ੍ਰਧਾਨ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਲਟਕਿਆ ਹੋਇਆ ਹੈ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਇਸ ਤੋਂ ਇਲਾਵਾ ਜੱਦੀ ਪੁਸ਼ਤੀ, ਟੋਲ ਪਲਾਜ਼ਾ ਅਤੇ ਬੱਸ ਕਿਰਾਇਆ ਆਦਿ ਮੰਗਾਂ ਤੇ ਵੀ ਪੰਜਾਬ ਸਰਕਾਰ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਹੈ ਜਦਕਿ ਇਹ ਮੰਗਾਂ ਜਰੂਰੀ ਅਤੇ ਮੰਨਣਯੋਗ ਹਨ। ਇਸ ਮੀਟਿੰਗ ਵਿਚ ਪ੍ਰਧਾਨ ਤੋਂ ਇਲਾਵਾ ਬਲਵੀਰ ਸਿੰਘ, ਰਾਜ ਕੁਮਾਰ, ਰੇਸ਼ਮ ਸਿੰਘ, ਸੁਖਦੀਪ ਸਿੰਘ, ਬਾਵਾ ਸਿੰਘ, ਕਰਮ ਸਿੰਘ, ਪਰਮਿੰਦਰ ਸਿੰਘ ਸਮਰਾ, ਸੁਖਵਿੰਦਰ ਸਿੰਘ, ਸਵਰਨ ਸਿੰਘ, ਰਾਮ ਕਿਸ਼ਨ, ਰਾਮ ਦਾਸ, ਦਿਲਵਾਗ ਸਿੰਘ, ਰਾਮ ਸਿੰਘ, ਜਰਨੈਲ ਸਿੰਘ, ਸਤਪਾਲ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ ਆਦਿ ਸ਼ਾਮਲ ਸਨ। 

Related posts

Leave a Reply