ਸੀਪੀਆਈ ਐਮ ਵੱਲੋਂ ਵੱਖ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ

ਗੜਸ਼ੰਕਰ 20 ਅਗਸਤ (ਅਸ਼ਵਨੀ ਸ਼ਰਮਾਂ) : ਸੀ ਪੀ ਆਈ ਐਮ ਕੇਂਦਰੀ ਕਮੇਟੀ ਦੇ ਸੱਦੇ ਤੇ ਤਹਿਸੀਲ ਗੜਸ਼ੰਕਰ ਦੇ ਪਿੰਡ ਭੱਜਲਾਂ, ਕਾਲੇਵਾਲ ਲੱਲੀਆਂ,ਭੰਮੀਆਂ ਸਲਾਹਪੁਰ ਵਿਖੇ ਵਿਸ਼ਾਲ ਮੀਟਿੰਗਾਂ ਕਰਕੇ ਕਿਸਾਨੀ ਨਾਲ ਸਬੰਧਤ ਤਿੰਨ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਵਾਉਣ ਲਈ,ਇਨਕਮ ਟੈਕਸ ਨਾ ਦੇਣ ਵਾਲਿਆਂ ਨੂੰ 10ਕਿਲੋ ਅਨਾਜ ਤੇ 7500 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਛੇ ਮਹੀਨਿਆਂ ਲਈ ਦੇਣ ਦੀ ਮੰਗ ਕੀਤੀ।ਕਿਸਾਨਾਂ ਮਜ਼ਦੂਰਾਂ ਦੇ ਕਰਜੇ ਮਾਫ ਕਰਨ, ਮਨਰੇਗਾ ਸਕੀਮ ਤਹਿਤ 200 ਦਿਨ ਸਲਾਨਾ ਕੰਮ ਤੇ 600 ਰੁਪਏ ਦਿਹਾੜੀ ਦੇਣ ਦੀ ਮੰਗ ਕੀਤੀ।ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਰਹਿੰਦੇ ਕਾਰਡ ਬਣਾਏ ਜਾਣ।ਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ ਕਰਵਾਉਣ ਲਈ,ਦਲਿਤਾਂ  ਵਿਰੁੱਧ  ਵਧ ਰਹੀ ਜਾਤੀ ਹਿੰਸਾ, ਔਰਤਾਂ  ਵਿਰੁੱਧ ਘਰੇਲੂ ਅਤੇ ਯੌਨ ਹਿੰਸਾ ਅਤੇ ਆਦਿ ਵਾਸੀਆਂ ਦੇ ਸੋਸ਼ਣ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ  ਦਿੱਤੀਆਂ ਜਾਣ ਆਦਿ ਮੰਗਾਂ ਲਈ ਘੋਲ ਤਿੱਖਾ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਜਿਲਾ ਸਕੱਤਰ,ਗੁਰਨੇਕ ਸਿੰਘ ਭੱਜਲ ਜਿਲਾ ਸਕੱਤਰੇਤ ਮੈਂਬਰ,ਕੈਪਟਨ ਕਰਨੈਲ ਸਿੰਘ ਪਨਾਮ, ਚੌਧਰੀ ਅੱਛਰ ਸਿੰਘ ਬਿਲੜੋਂ ਆਦਿ ਨੇ ਸੰਬੋਧਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਵਿਰੋਧੀ ਕਦਮ ਆਰਡੀਨੈਂਸਾਂ ਵਿਰੁੱਧ ਸੰਘਰਸ਼ ਤੇਜ ਕਰਨ ਦਾ ਸੱਦਾ ਦਿੱਤਾ। ਕਸ਼ਮੀਰ ਸਿੰਘ ਭੱਜਲ, ਕਿਸ਼ੋਰ ਕੁਮਾਰ ਲੱਲੀਆਂ ਅਤੇ ਸੁਨੀਤਾ ਕੁਮਾਰੀ ਪੰਚ ਨੇ ਧੰਨਵਾਦ ਕੀਤਾ। ਇਸ ਮੌਕੇ ਹਰਭਜਨ ਸਿੰਘ, ਰਾਜਿੰਦਰ ਸਿੰਘ ਸਰਪੰਚ, ਬਿੱਟੂ ਢਿਲੋਂ, ਕੁਲਦੀਪ ਸਿੰਘ, ਸੋਹਨ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ ਟੀਟੂ, ਦਿਲਾਵਰ ਸਿੰਘ , ਬਿੱਲਾ, ਝਲਮਣ ਸਿੰਘ ਨੰਬਰਦਾਰ, ਕਿਸ਼ਨ ਸਿੰਘ, ਬੱਗਾ ਸਿੰਘ, ਕਰਨ ਸੰਘਾ ਆਦਿ ਹਾਜਰ ਸੀ।

Related posts

Leave a Reply