ਪਠਾਨਕੋਟ ,23 ਸਤੰਬਰ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ੍ਹਾ ਪਠਾਨਕੋਟ ਵਿੱਚ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ 25 ਸਤੰਬਰ 2020 ਨੂੰ ਜੋ ਮੈਗਾ ਰੋਜ਼ਗਾਰ ਮੇਲਾ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲਗਾਇਆ ਜਾਣਾ ਸੀ ।ਉਹ ਰੋਜ਼ਗਾਰ ਮੇਲਾ ਕਿਸਾਨਾਂ ਦੇ ਮੁੱਦਿਆਂ ਕਾਰਨ ਪੰਜਾਬ ਬੰਦ ਹੋਣ ਕਾਰਨ ਮਿਤੀ 30 ਸਤੰਬਰ 2020 ਨੂੰ ਲਗਾਇਆ ਜਾਵੇਗਾ।
ਉਨਾਂ ਦੱਸਿਆ ਕਿ ਬਾਕੀ ਦੇ ਤਿੰਨ ਰੋਜ਼ਗਾਰ ਮੇਲੇ ਪਹਿਲਾਂ ਮਿੱਥੀ ਗਈ ਮਿੱਤੀ ਦੇ ਮੁਤਾਬਿਕ ਹੀ ਹੋਣਗੇ। ਜਿਸ ਅਨੁਸਾਰ 24 ਸਤੰਬਰ 2020 ਨੂੰ ਆਈ.ਟੀ.ਆਈ.ਪਠਾਨਕੋਟ ਵਿਖੇ, 28 ਸਤੰਬਰ ਨੂੰ ਅਮਨ ਭੱਲਾ ਫਾਉਨਡੇਸ਼ਨ ਕਾਲਜ਼ ਕੋਟਲੀ ਪਠਾਨਕੋਟ ਵਿਖੇ,29 ਸਤੰਬਰ ਨੂੰ ਸਾਂਈ ਕਾਲਜ ਬਧਾਨੀ ਵਿਖੇ ਅਤੇ 30 ਸਤੰਬਰ ਨੂੰ ਤਵੀ ਗਰੁੱਪ ਆਫ ਕਾਲਜ ਸਾਹਪੁਰਕੰਡੀ ਵਿਖੇ ਲਗਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਰੋਜ਼ਗਾਰ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।ਜਿਲਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਹੋਰ ਜਾਣਕਾਰੀ ਲਈ ਨੋਜਵਾਨ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਦੇ ਹੈਲਪ ਲਾਈਨ ਨੰ: 7657825214 ਜਾਂ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਆ ਕੇ ਪ੍ਰਾਪਤ ਕਰ ਸਕਦੇ ਹਨ।
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp