ਸਿੰਘਲੈਂਡ ਸੰਸਥਾ ਯੂ ਐਸ ਏ ਦੇ ਮੈਂਬਰ ਖਾਲਸਾ ਨੌਜਵਾਨ ਸਭਾ ਕਕਰਾਲੀ ਵਲੋਂ ਸਨਮਾਨਿਤ


ਗੜ੍ਹਦੀਵਾਲਾ 13 ਸਤੰਬਰ (ਚੌਧਰੀ) : ਸਿੰਘਲੈਂਡ  ਸੰਸਥਾ ਯੂ ਐਸ ਏ ਵਲੋਂ ਇਕ ਨੌਜਵਾਨ ਮਨਜੀਤ ਸਿੰਘ ਨਿਵਾਸੀ ਕਕਰਾਲੀ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦੀ ਗਈ ਸੀ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਮਨਜੀਤ ਸਿੰਘ ਦਾ ਇਲਾਜ ਪੀ ਜੀ ਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ। ਹੁਣ ਨੌਜਵਾਨ ਮਨਜੀਤ ਸਿੰਘ ਠੀਕ ਹੋ ਕਰ ਘਰ ਪਹੁੰਚ ਚੁੱਕਿਆ ਹੈ।ਪੀੜਤ ਮਨਜੀਤ ਸਿੰਘ ਦੇ ਠੀਕ ਹੋ ਕੇ ਘਰ ਪਹੁੰਚਣ ਤੇ ਕਕਰਾਲੀ ਦੀ ਖਾਲਸਾ ਨੌਜਵਾਨ ਸਭਾ ਨੇ ਪੀੜਤ ਦੀ ਸਹਾਇਤਾ ਕਰਨ ਵਾਲੀ ਸਿੰਘਲੈਂਡ ਸੰਸਥਾ ਯੂ ਐਸ ਏ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਹੈ। ਇਸ ਮੌਕੇ ਸਿਮਰਨ ਸਿੰਘ, ਮਨਦੀਪ ਸਿੰਘ ਅਤੇ ਪਿੰਡ ਨਿਵਾਸੀ ਹਾਜਰ ਸਨ। 

Related posts

Leave a Reply