ਪੰਜਾਬ ਭਾਜਪਾ ਪ੍ਰਦੇਸ਼ ਪ੍ਰਧਾਨ ਉਤੇ ਹੋਏ ਹਮਲੇ ਦੀ ਨਿਖੇਧੀ, ਐਸਐਸਪੀ ਪਠਾਨਕੋਟ ਨੁੰ ਦਿੱਤਾ ਮੇਮੋਰੇਂਡਮ


ਪਠਾਨਕੋਟ, 17 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ,ਅਵਿਨਾਸ਼ ਚੀਫ ਰਿਪੋਰਟਰ) : ਪੰਜਾਬ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ੳਤੇ ਜਾਨਲੇਵਾ ਹਮਲਾ ਕਰਵਾੳਨ ਵਾਲੇ ਕਾਂਗਰੇਸੀ ਸਾਂਸਦ ਰਵਨੀਤ ਬਿੱਟੂ ਜੋ ਕਿ ਖੁਦ ਬਿਆਨ ਦੇ ਰਹੇ ਹਨ ਕਿ ਹਮਲਾ ਉਨਾ ਵਲੋਂ ਕਰਵਾਇਆ ਗਿਆ ਹੈ।ਉਸੇ ਸਿਲਸਿਲੇ ਵਿੱਚ ਅੱਜ ਜਿਲਾ ਭਾਜਪਾ ਪ੍ਰਧਾਨ ਵਿਜੇ ਸ਼ਰਮਾ ਨੇ ਐਸਐਸਪੀ ਪਠਾਨਕੋਟ ਗੁਰਨੀਤ ਸਿੰਘ ਖੁਰਾਨਾ ਨੁੰ ਮੇਮੌਰੇਂਡਮ ਦਿੰਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਦੇ ੳਪਰ ਐਫਆਈ ਦਰਜ ਕੀਤੀ ਜਾਵੇ।

ਭਾਜਪਾ ਆਗੁਆਂ ਵਲੋਂ ਕਿਹਾ ਗਿਆ ਕਿ ਪਾਰਟੀ ਵਲੋਂ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਉਪਰੇ ਹੋਏ ਹਮਲੇ ਦੇ ਵਿਰੋਧ ਵਿੱਚ ਸੂਬੇ ਭਰ ਵਿੱਚ ਰੋਸ਼ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਰੋਸ਼ ਧਰਨੇ ਤੱਦ ਤੱਕ ਜਾਰੀ ਰਹਿਣਗੇ ਜਦੋਂ ਤੱਕ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਗਿਰਫਤਾਰ ਨਹੀਂ ਕਰ ਲਿਆ ਜਾਂਦਾ।ੳਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੁੰ ਸਮਝਦੇ ਹੋਏ ਅੱਜ ਪਾਰਟੀ ਦੇ ਸੀਨਿਅਰ ਆਗੂਆਂ ਸਮੇਤ ਕਾਰਜਕਰਤਾਵਾਂ ਵਲੋਂ ਐਸਐਸਪੀ ਪਠਾਨਕੋਟ ਨੰ ਮੇਮੋਰੇਂਡਮ ਦਿੱਤਾ ਗਿਆ ਹੈ।

ਜਿਸ ਵਿੱਚ ਹਮਲਾ ਦੇ ਕਾਰਨਾਂ ਲਈ ਜਿੰੰਮੇਦਾਰ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।ਉਨਾ ਦੇ ਨਾਲ ਸਾਬਕਾ ਮੰਤਰੀ ਮਾਸਟਰ ਮੌਹਨ ਲਾਲ, ਮਹਾਮੰਤਰੀ ਵਿਨੋਦ ਦੀਵਾਨ, ਅਨਿਲ ਵਾਸੂਦੇਵਾ, ਪੰਜਾਬ ਲੀਗਲ ਇੰਚਾਰਜ ਆਰਤੀ ਤਤਿਆਲ, ਬਿੰਦਾ ਸੈਨੀ, ਰਮਿਤ ਮਹਾਜਨ ਅਤੇ ਹੋਰ ਵੀ ਸ਼ਾਮਿਲ ਸਨ।

Related posts

Leave a Reply