ਗੜ੍ਹਦੀਵਾਲਾ ‘ਚ ਮਿਡ-ਡੇ-ਮੀਲ ਵਰਕਰਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ


ਗੜ੍ਹਦੀਵਾਲਾ,21 ਅਗਸਤ(ਚੌਧਰੀ / ਯੋਗੇਸ਼ ਗੁਪਤਾ ) : ਸਥਾਨਿਕ ਸ਼ਹਿਰ ਵਿਖੇ ਵੱਖ-ਵੱਖ ਸਕੂਲਾਂ ਵਿਚ ਮਿਡ-ਡੇ-ਮੀਲ ਦਾ ਖਾਣਾ ਬਣਾਉਣ ਵਾਲੀਆਂ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂ ਸ਼ਾਰਧਾ ਦੇਵੀ ਨੇ ਦੱਸਿਆ ਕਿ ਅਸੀ ਪਿਛਲੇ ਕਈ ਸਾਲਾਂ ਤੋਂ ਸਕੂਲਾਂ ਵਿਚ ਮਿਡ-ਡੇ-ਮੀਲ ਦਾ ਖਾਣਾ ਬਣਾ ਰਹੀਆਂ ਹਨ ਅਤੇ ਸਰਕਾਰ ਵੱਲੋਂ ਸਾਨੂੰ 1700 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ। ਉਨਾ ਕਿਹਾ ਕਿ ਸਰਕਾਰ ਵੱਲੋਂ ਉਨਾਂ ਨੂੰ ਅਪ੍ਰੈਲ 2020 ਤੱਕ ਦੀ ਤਨਖਾਹ ਦਿੱਤੀ ਗਈ।ਸਰਕਾਰ ਵੱਲੋਂ ਮਈ ਤੋਂ ਜੁਲਾਈ ਤੱਕ ਦੀ ਤਨਖਾਹ ਨਹੀਂ ਦਿੱਤੀ ਗਈ।

ਉਨਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਤੋਂ 3 ਹਜਾਰ ਰੁਪਏ ਪ੍ਰਤੀ ਮਹੀਨੇ ਵਧਾ ਕੇ ਤਨਖਾਹ ਪਾਈ ਜਾਵੇਗੀ ਪਰ ਸਰਕਾਰ ਨੇ ਮਈ ਮਹੀਨੇ ਵਿਚ ਸਾਡੇ ਖਾਤਿਆਂਂ ਵਿਚ 600 ਰੁਪਏ ਪਾਇਆ ਗਿਆ ਜੋ ਕਿ ਸਾਡੇ ਨਾਲ ਸਰਾਸਰ ਧੋਖਾ ਹੈ।ਉਨਾ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਉਨਾ ਦੇ ਪਰਿਵਾਰ ਪਹਿਲਾਂ ਹੀ ਭੁੱਖ ਮਾਰੀ ਦਾ ਸ਼ਿਕਾਰ ਹਨ ਉਪਰੋਂ ਸਰਕਾਰ ਉਨਾ ਨਾਲ ਧੋਖਾ ਕਰ ਰਹੀ ਹੈ।

ਉਨਾਂ ਕਿਹਾ ਕਿ ਸਾਨੂੰ ਲਗਭਗ 250-300 ਬੱਚਿਆਂ ਦਾ ਖਾਣਾ ਬਣਾਉਣਾ ਪੈਂਦਾ ਹੈ ਪਰ ਸਰਕਾਰ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਉਨਾ ਦਾ ਪਿਛਲਾ ਬਕਾਇਆ 3 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਖਾਤਾ ਵਿਚ ਪਾਵੇ ਨਹੀ ਤਾਂ
ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਈਸ਼ਾ ਦੇਵੀ,ਬਲਵੀਰ ਕੌਰ, ਮਮਤਾ,ਕਮਲੇਸ਼ ਰਾਣੀ, ਅਨੀਤਾ ਰਾਣੀ,ਪ੍ਰੀਤੀ,ਰਾਜ ਕੁਮਾਰੀ,ਜਸਵਿੰਦਰ ਕੌਰ,ਸੁਦੇਸ਼ ਰਾਣੀ,ਆਸ਼ਾ ਰਾਣੀ,ਕਮਲਜੀਤ ਕੌਰ, ਰੂਬੀ,ਪਰਮਜੀਤ ਕੌਰ,ਮਾਲਾ ਆਦਿ ਹਾਜ਼ਰ ਸਨ।

Related posts

Leave a Reply