Latest : ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਦੁੱਧ ਦੇ ਸੈਂਪਲ ਭਰੇ, 27 ਸੈਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ

ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੇਅਰੀ ਵਿਕਾਸ ਵਿਭਾਗ ਨੇ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੋਂ ਦੁੱਧ ਦੇ ਸੈਂਪਲ ਭਰੇ
97 ਸੈਪਲਾਂ ਵਿਚੋਂ 82 ਸਬ-ਸਟੈਂਡਰਡ ਪਾਏ ਗਏ- 27 ਸੈਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ
ਦੁੱਧ ਦੀ ਸ਼ਿਕਾਇਤ ਸਬੰਧੀ ਵਿਅਕਤੀ ਸਿੱਧੇ ਤੋਰ ‘ਤੇ ਡੇਅਰੀ ਵਿਭਾਗ ਦੇ ਦਫਤਰ ਵਿਖੇ ਆ ਕੇ ਦੁੱਧ ਟੈਸਟ ਕਰਵਾ ਸਕਦੇ ਹਨ ਜਾਂ ਵਧੇਰੇ ਜਾਣਕਾਰੀ ਲਈ 01874-220163 ‘ਤੇ ਸੰਪਰਕ ਕਰੋ
ਗੁਰਦਾਸਪੁਰ, 30 ਜੂਨ (ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੁੱਧ ਦੇ ਸੈਂਪਲ ਇਕੱਤਰ ਕਰਕੇ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਸ੍ਰੀ ਰਾਮ ਕਾਲੋਨੀ, ਕੈਲਾਸ਼ ਇੰਨਕਲੇਵ, ਬੁੱਤਾਂ ਵਾਲੀ ਗਲੀ ਵਿਚੋਂ 97 ਦੁੱਧ ਦੇ ਸੈਂਪਲ ਲੈ ਕੇ ਮਿਲਕ ਪਲਾਂਟ ਗੁਰਦਾਸਪੁਰ ਵਿਖੇ ਟੈਸਟ ਕਰਵਾਏ ਗਏ। ਜਿਨਾਂ ਵਿਚ  ਸਟੈਂਡਰਡਾਈਜ਼ਡ ਮਿਲਕ ਦੇ ਸਟੈਂਡਰਸ ਅਨੁਸਾਰ 86 ਸੈਂਪਲਾਂ ਵਿਚ ਘੱਟ ਫੈਟ, 82 ਸੈਂਪਲਾਂ ਵਿਚ ਘੱਟ ਐਸ.ਐਨ.ਐਫ (ਸਬ ਸਟੈਂਡਰਡ) ਅਤੇ 27 ਸੈਂਪਲਾਂ ਵਿਚ ਵਾਧੂ ਪਾਣੀ (ਵਾਧੂ ਮਿਲਾਏ ਗਏ ਪਾਣ) ਦੀ ਮਾਤਰਾ ਪਾਈ ਗਈ।


ਡਿਪਟੀ ਡਾਇਕੈਰਟਰ ਡੇਅਰੀ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਦੁੱਧ ਦੀ ਟੈਸਟਿਗ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਵਿਰੁੱਧ ਸਖਤਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਮੁਹੱਲਾ ਨਿਵਾਸੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਚੰਗੇ ਕਿਰਦਾਰ ਵਾਲੇ ਦੋਧੀਆਂ/ਜਾਣ ਪਛਾਣ ਵਾਲੇ ਪਸ਼ੂ ਪਾਲਕਾਂ ਤੋ ਜਾਂ ਪੈਕਟਾਂ ਵਾਲੇ ਦੁੱਧ ਦੀ ਖਰੀਦ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਮਿਲਾਵਟ ਖੋਰੀ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਸ਼ਹਿਰ ਦੇ ਵੱਖ-ਵੱਖ ਵਾਰਡਾਂ/ਮੁਹੱਲਿਆਂ ਵਿਚ ਸੈਂਪਲ ਲਏ ਜਾਣਗੇ।
ਉਨਾਂ ਕਿਹਾ ਕਿ ਕਿਸੇ ਸ਼ਹਿਰ ਵਾਸੀ/ਵਿਅਕਤੀ ਨੂੰ ਜੇਕਰ ਦੁੱਧ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧੇ ਤੋਰ ‘ਤੇ  ਦਫਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ, ਜ਼ਿਲਾ ਪ੍ਰਬੰਧੀ ਕੰਪਲੈਕਸ, ਬਲਾਕ ਬੀ-ਚੋਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਕਿਸੇ ਵੀ ਕੰਮ ਵਾਲ ਦਿਨ ਸਵੇਰੇ 9 ਵਜੋ ਤੋਂ 11 ਵਜੇ ਤਕ ਦੁੱਧ ਟੈਸਟ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 01874-220163 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply