ਦੇਸ਼ ਭਗਤਾਂ ਦੇ ਖੁਨ ਨਾਲ ਮਿਲੀ ਆਜਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ,ਤਿਰੰਗੇ ਨੂੰ ਸਲਾਮ


ਗੜਦੀਵਾਲਾ 13 ਅਗਸਤ (ਚੌਧਰੀ) : ਸੁਤੰਤਰਤਾ ਸੈਨਾਨੀ ਪਰਿਵਾਰਿਕ ਜੱਥੇਬੰਦੀ ਦੇ ਜਿਲਾ ਪ੍ਰਧਾਨ ਗਰਦੇਵ ਸਿੰਘ ਕੋਟਫਤੂਹੀ ਨੇ ਅੱਜ ਪ੍ਰੈਸ ਨੂੰ ਬੋਲਦੇ ਹੋਏ ਦੱਸਿਆ ਕਿ ਅੱਜ ਇੱਕ ਵੀਡੀਓ ਕਾਨਫਰੰਸ ਤੇ ਜੱਥੇਬੰਦੀ ਦੀ ਮੀਟਿੰਗ ਹੋਈ।ਜਿਸ ਚ ਦੇਸ਼ ਭਗਤ ਪਰਿਵਾਰਾਂ ਨੇ 74 ਵੀਂ ਆਜਾਦੀ ਦੀ ਵਰ੍ਹੇਗੰਢ ਜੋ ਇਸ 15 ਅਗਸਤ ਨੂੰ ਮਨਾਈ ਜਾ ਰਹੀ ਹੈ।ਉਸ ਆਜਾਦੀ ਤੇ ਸਾਡੇ ਪੁਰਖਿਆਂ ਦਾ ਖੂਨ ਬੇਸ਼ੁਮਾਰ ਡੁੱਲਿਆ ਹੈ । ਉਸ ਦੀ ਸਾਨੂੰ ਅੱਜ ਖੁਸ਼ੀ ਹੈ..ਬਹੁਤ ਵੱਡਾ ਫਖਰ ਹੈ.. ਕਿ ਇਹ ਦਿਨ ਦੇਸ਼ ਭਗਤਾਂ ਤੇ ਉਹਨਾਂ ਦੇ ਪਰਿਵਾਰ ਨੂੰ ਸਮਰਪਿਤ ਹੈ।ਉਹ ਆਪਣੀਆਂ ਤਮੰਨਾ ਸਭ ਦਿਲ ਚ ਲੈ ਬੈਠੇ ਹੁੰਦੇ ਹਨ ਇਕ ਸਾਲ ਬਾਅਦ 15 ਅਗਸਤ ਆਜਾਦੀ ਦਿਵਸ ਸਮਾਰੋਹ ਆਵੇ ਤੇ ਆਪਣੀਆਂ ਅੱਖਾਂ ਨਾਲ ਉਹ ਤਿਰੰਗਾ ਝੁੱਲਦਾ ਦੇਖੀਏ।

ਜਿਸ ਕਿਸੇ ਧੋਖਾ ਧੜੀ ਨਾਲ ਕਿਸੇ ਸਿਆਸਤ ਨਾਲ ਨਹੀਂ ਸਾਡੇ ਪੁਰਖਿਆਂ ਨੇ ਸਾਲਾਂ ਹੀ ਲਗਾ ਦਿੱਤੇ ਇਸ ਨੂੰ ਉੱਚਾ ਚੁੱਕ ਕੇ ਲਹਿਰਾਉਣ ਲਈ ਆਪਣੀਆਂ ਜਾਇਦਾਦਾਂ ਜਵਾਨੀਆਂ,ਆਪਣੇ ਭੈਣ ਭਰਾ,ਮਾਂ ਬਾਪ,ਧੀਆਂ ਸਭ ਕੁਝ ਨਿਸ਼ਾਵਰ ਕਰ ਦਿੱਤਾ ਸੀ।ਉਹ ਸਦਾ ਲਈ ਅਮਰ ਰਹਿਣਗੇ।ਅੱਜ ਬੜੇ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਖੁਨ ਨਾਲ ਭਿੱਜੇ ਹੋਏ ਸਾਡੇ ਅਰਮਾਨ  ਅੱਜ ਖਤਮ ਹੁੰਦੇ ਜਾ ਰਹੇ ਦਿਖਾਈ ਦੇ ਰਹੇ ਹਨ । ਕੋਰੋਨਾ ਨਾਮ ਮਹਾਂਮਾਰੀ ਦੀ ਆੜ ਚੋਂ ਸਾਡੇ ਅਰਮਾਨਾਂ ਨਾਲ ਖਿਲਵਾੜ ਹੈ। ਸਾਡਾ ਦਿਲ ਤੋਂ ਤਿਰੰਗੇ ਨੂੰ ਲਹਿਰਾਉਣ ਲਈ ਸਾਡੇ ਪਰਿਵਾਰਾਂ ਚੋਂ ਕੋਈ ਇੱਕ ਵੀ ਮੋਹਤਵਾਰ ਨਾਂ ਹੋਵੇ ਅੱਜ ਸਾਨੂੰ ਖੁਸ਼ੀ ਵੀ ਹੈ ਤਿਰੰਗੇ ਦੇ ਲਹਿਰਾਉਣ ਉਤੇ ਅਤੇ ਦੁੱਖ ਵੀ..ਕਿ ਇਸ ਆਪਣੀਆਂ ਅੱਖਾਂ ਨਾਲ ਤਿਰੰਗੇ ਨੂੰ ਸਰਕਾਰੀ ਸਮਾਰੋਹ ਸਮੇਂ ਦੇਖ ਸਕੀਏ।ਅਸੀਂ ਵੀ ਤਾਂ ਸੋਸ਼ਲ ਡਿਸਟੈਨਸ ਰੱਖ ਸਕਦੇ ਸੀ।ਫਰੀਡਮ ਫਾਈਟਰ ਪਰਿਵਾਰਾਂ ਤੋਂ ਸਰਕਾਰਾਂ ਸਾਥੋਂ ਇਹ ਦਿਨ ਵੀ ਹਥਿਆਉਣਾ ਚਾਹੁੰਦੀਆਂ ਹਨ ।

Related posts

Leave a Reply