ਪਿੰਡ ਦੇ ਲੋਕਾਂ ਨੂੰ ਬੈਜ ਲਗਾ ਕੇ ਕੀਤਾ ਮਿਸ਼ਨ ਫ਼ਤਿਹ ਵਿੱਚ ਸ਼ਾਮਲ

ਪਿੰਡ ਦੇ ਲੋਕਾਂ ਨੂੰ ਬੈਜ ਲਗਾ ਕੇ ਅਤੇ ਸਾਵਧਾਨੀ ਲਈ ਪੈਂਫਲੇਟ ਵੰਡ ਅਤੇ ਕੋਵਾ ਐਪ ਡਾਊਨਲੋਡ ਕਰਵਾ ਕੀਤਾ ਮਿਸ਼ਨ ਫ਼ਤਿਹ ਵਿੱਚ ਸ਼ਾਮਲ

 
ਪਠਾਨਕੋਟ 18 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸ਼ਨ ਫ਼ਤਿਹ ਸ਼ੁਰੂ ਕੀਤਾ ਗਿਆ ਹੈ। ਜਿਸ ਅਧੀਨ ਜੂਨ ਮਹੀਨੇ ਦੌਰਾਨ ਵੱਡੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖਰੀ ਵੱਖਰੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਬੁੱਧਵਾਰ ਨੂੰ ਡੀਡੀਪੀਓ ਪਠਾਨਕੋਟ ਸ. ਪਰਮਪਾਲ ਸਿੰਘ ਦੀ ਅਗਵਾਈ ਹੇਠ ਪਠਾਨਕੋਟ ਜ਼ਿਲੇ ਦੇ ਸਮੂਹ ਪਿੰਡਾਂ ਵਿੱਚ ਪਿੰਡ ਦੇ ਸਰਪੰਚਾਂ/ਪੰਚਾਇਤ ਮੈਂਬਰਾਂ ਨੇ ਮਿਸ਼ਨ ਫ਼ਤਿਹ ਦੇ ਬੈਜ਼ਿਜ ਲਗਾ ਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ।
 
ਇਸ ਦੌਰਾਨ ਪਿੰਡਾਂ ਵਿਚ ਸਰਪੰਚਾਂ ਨੇ ਜਿੱਥੇ ਲੋਕਾਂ ਦੇ ਘਰ ਘਰ ਜਾ ਕੇ ਉਨਾਂ ਨੂੰ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਲਈ ਪੇ੍ਰਰਿਤ ਕੀਤਾ ਉੱਥੇ ਹੀ ਲੋਕਾਂ ਨੂੰ ਮਿਸ਼ਨ ਫ਼ਤਿਹ ਦੀ ਬੈਜ ਲਗਾ ਕੇ ਮਿਸ਼ਨ ਫ਼ਤਿਹ ਵਿਚ ਸ਼ਾਮਲ ਕੀਤਾ ਤਾਂ ਜੋ ਲੋਕ ਖ਼ੁਦ ਵੀ ਸਾਵਧਾਨ ਰਹਿ ਸਕਣ ਅਤੇ ਹੋਰ ਲੋਕਾਂ ਨੂੰ ਵੀ ਕਰੋਨਾ ਵਾਈਰਸ ਤੋਂ ਬਚਾਅ ਲਈ ਜਾਗਰੂਕ ਕਰਨ ਕਰਨ। ਇਸ ਦੌਰਾਨ ਉਨਾਂ ਵੱਲੋਂ ਪਿੰਡਾਂ ਵਿਚ ਜਾਗਰੂਕਤਾ ਲਈ ਮਾਸਕ ਪਹਿਨਣ, ਹੱਥ ਧੋਣ, ਸੋਸ਼ਲ ਡਿਸਟੈਂਸਿੰਗ ਜਿਹੀਆਂ ਗਤੀਵਿਧੀਆਂ ਮੌਕੇ ਤੇ ਕਰ ਕੇ ਦਿਖਾਈਆਂ ਗਈਆਂ ਤਾਂ ਜੋ ਲੋਕ ਗਹਿਰਾਈ ਤੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਹੋ ਕੇ ਇਸ ਨੂੰ ਵਰਤੋਂ ਵਿਚ ਲਿਆਉਣ। 
 
ਇਸ ਮੌਕੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਲੋਕਾਂ ਨੂੰ ਕੋਵਾ ਐਪ ਵੀ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਲਈ ਕਿਹਾ ਅਤੇ ਐਪ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨਾਂ ਲੋਕਾਂ ਨੂੰ ਦੱਸਿਆ ਕਿ ਜਿਵੇ ਅਸੀਂ ਪਿਛਲੇ ਕਰੀਬ 86 ਦਿਨਾਂ ਤੋਂ ਕਰੋਨਾ ਵਾਈਰਸ ਨਾਲ ਇੱਕ ਲੜਾਈ ਲੜ ਰਹੇ ਹਾਂ ਅਤੇ ਸਿਹਤ ਵਿਭਾਗ ਵੱਲੋਂ ਵੀ ਸਮੇਂ ਸਮੇਂ ਤੇ ਸਾਵਧਾਨੀਆਂ ਵਰਤਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਾਵਧਾਨੀਆਂ ਵਰਤ ਕੇ ਹੀ ਇਸ ਵਾਇਰਸ ਤੋਂ ਬੱਚਿਆ ਜਾ ਸਕਦਾ ਹੈ।
 
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਸੁਰੂ ਕਰਨ ਪਿੱਛੇ ਇੱਕ ਹੀ ਉਦੇਸ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ ਤਾਂ ਜੋ ਲੋਕ ਕਰੋਨਾ ਬੀਮਾਰੀ ਤੋਂ ਬਚ ਸਕਣ। ਇਸ ਲਈ ਸਾਵਧਾਨੀਆਂ ਦੀ ਸੁਰੂਆਤ ਆਪਣੇ ਘਰਾਂ ਤੋਂ ਹੀ ਕਰਨੀ ਹੈ ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ। ਇਸ ਮੋਕੇ ਤੇ ਲੋਕਾਂ ਨੂੰ ਮਿਸ਼ਨ ਫਤਿਹ ਸਬੰਧੀ ਅਤੈ ਸਾਵਧਾਨੀਆਂ ਸਬੰਧੀ ਪਰਚੇ ਵੰਡ ਕੇ ਵੀ ਜਾਗਰੁਕ ਕੀਤਾ ਗਿਆ। 

Related posts

Leave a Reply