MISSION FATEH RECORD : 12 ਹਜਾਰ ਪ੍ਰਵਾਸੀ ਮਜਦੂਰ ਜਿਲਾ ਪਠਾਨਕੋਟ ਤੋਂ ਪਹੁੰਚੇ ਆਪਣੇ ਪਰਿਵਾਰਾਂ ਕੋਲ June 29, 2020June 29, 2020 Adesh Parminder Singh 12 ਹਜਾਰ ਪ੍ਰਵਾਸੀ ਮਜਦੂਰ ਜਿਲਾ ਪਠਾਨਕੋਟ ਤੋਂ ਪਹੁੰਚੇ ਆਪਣੇ ਪਰਿਵਾਰਾਂ ਕੋਲ ਡੀ ਸੀ ਖਹਿਰਾ ਦੇ ਦਿਸ਼ਾ ਨਿਰਦੇਸ਼ਾ ਹੇਠ ਪਠਾਨਕੋਟ ਪ੍ਰਸਾਸਨ ਨੇ ਦਿੱਤਾ ਹਰੇਕ ਤਰਾਂ ਦਾ ਸਹਿਯੋਗਪਠਾਨਕੋਟ, 29 ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਜੂਨ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦੇ ਅਧੀਨ ਪ੍ਰਵਾਸੀ ਮਜਦੂਰਾਂ ਨੂੰ ਉਨਾਂ ਦੇ ਪਿਤਰੀ ਰਾਜ ਲਈ ਭੇਜਿਆ ਗਿਆ , ਭਾਵੇ ਕਿ ਕਰਫਿਓ ਖੁਲਣ ਤੋਂ ਬਾਅਦ ਇੰਡਸਟ੍ਰੀਜ ਚੱਲਣ ਦੇ ਨਾਲ ਜਿਆਦਾਤਰ ਪ੍ਰਵਾਸੀ ਮਜਦੂਰਾਂ ਵੱਲੋਂ ਆਪਣੀ ਪਿਤਰੀ ਰਾਜ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ ਰਜਿਸਟਿ੍ਰਡ ਹਰੇਕ ਵਿਅਕਤੀ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ੍ਰੀ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਦਿੱਤੀ। ਉਨਾਂ ਦੱਸਿਆ ਕਿ ਕਰੋਨਾ ਵਾਈਰਸ ਕੋਵਿਡ 19 ਦੇ ਚਲਦਿਆਂ ਕਰਫਿਓ ਦੋਰਾਨ ਅਤੇ ਲਾੱਕ ਡਾਊਂਣ ਦੋਰਾਨ ਭਾਰੀ ਸੰਖਿਆ ਵਿੱਚ ਪ੍ਰਵਾਸੀ ਮਜਦੂਰਾਂ ਵੱਲੋਂ ਆਪਣੇ ਪਿਤਰੀ ਰਾਜਾਂ ਨੂੰ ਵਾਪਸ ਜਾਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ। ਜਿਸ ਅਧੀਨ ਜਿਲਾ ਪ੍ਰਸਾਸਨ ਵੱਲੋਂ ਪੰਜਾਬ ਸਰਕਾਰ ਦੇ ਦਿੱਤੇ ਆਦੇਸ਼ਾਂ ਅਨੁਸਾਰ ਕਾਰਵਾਈ ਸੁਰੂ ਕੀਤੀ ਗਈ। ਉਨਾਂ ਕਿਹਾ ਕਿ ਮਿਸ਼ਨ ਫਤਿਹ ਪੂਰਾ ਕਰਨ ਲਈ ਸਾਨੂੰ ਸਾਰਿਆ ਨੂੰ ਆਪਣਾ ਆਪਣਾ ਸਹਿਯੋਗ ਦੇਣਾ ਬਹੁਤ ਜਰੂਰੀ ਹੈ ਅਗਰ ਕਰੋਨਾ ਵਾਈਰਸ ਨੂੰ ਹਰਾਉਂਣਾ ਹੈ ਤਾਂ ਸੋਸਲ ਡਿਸਟੈਂਸ ਦੀ ਪਾਲਣਾ, ਮਾਸਕ ਪਾਉਂਣਾ ਅਤੇ ਸਿਹਤ ਵਿਭਾਗ ਅਤੇ ਜਿਲਾ ਪ੍ਰਾਸਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸੀਂ ਪੰਜਾਬ ਸਰਕਾਰ ਕੇ ਮਿਸ਼ਨ ਫਤਿਹ ਨੂੰ ਕਾਮਯਾਂਬ ਕਰ ਸਕਦੇ ਹਾਂ। ਸ੍ਰੀ ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਉਪਰੋਕਤ ਵੈਬਸਾਈਟ ਤੇ ਹੁਣ ਤੱਕ ਕਰੀਬ 21 ਹਜਾਰ ਪ੍ਰਵਾਸੀ ਮਜਦੂਰਾਂ ਵੱਲੋਂ ਰਜਿਸਟ੍ਰੇਸਨ ਕਰਵਾਈ ਗਈ ਹੈ ਅਤੇ ਇਸ ਸੰਖਿਆ ਵਿੱਚੋਂ ਜਿਨੇ ਲੋਕ ਆਪਣੀ ਇੱਛਾ ਅਨੁਸਾਰ ਆਪਣੇ ਪਿਤਰੀ ਸੂਬਿਆਂ ਨੂੰ ਜਾਣਾ ਚਾਹੁੰਦੇ ਸਨ. ਉਨਾਂ ਨੂੰ ਵਿਵਸਥਾ ਕਰਕੇ ਭੇਜਿਆ ਗਿਆ ਹੈ ਅਤੇ ਬਾਕੀ ਪ੍ਰਵਾਸੀ ਮਜਦੂਰਾਂ ਵੱਲੋਂ ਇੰਡਸਟ੍ਰੀਜ ਦੇ ਚੱਲਣ ਨਾਲ ਵਾਪਸ ਜਾਣ ਤੋਂ ਇੰਨਕਾਰ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਤੋਂ ਵੀ ਵੱਖ ਵੱਖ ਬਣਾਏ ਸੈਂਟਰਾਂ ਵਿੱਚੋਂ ਪ੍ਰਵਾਸੀ ਮਜਦੂਰਾਂ ਨੂੰ ਬੱਸਾਂ ਰਾਹੀਂ ਦੂਜਿਆਂ ਜਿਲਿਆਂ ਤੱਕ ਪਹੁੰਚਾਇਆ ਗਿਆ ਅਤੇ ਉੱਥੇ ਵਿਵਸਥਾ ਕੀਤੀ ਰੇਲ ਅਨੁਸਾਰ ਉਨਾਂ ਦੇ ਸੂਬਿਆਂ ਲਈ ਰਵਾਨਾ ਕੀਤਾ ਗਿਆ, ਤਾਂ ਜੋ ਉਹ ਲੋਕ ਆਪਣੇ ਘਰਾਂ ਤੱਕ ਪਹੁੰਚ ਸਕਣ। ਇਸ ਤੋਂ ਇਲਾਵਾ ਜਿਨਾਂ ਪ੍ਰਵਾਸੀ ਮਜਦੂਰ ਨੇ ਆਪਣੇ ਵਾਹਨਾਂ ਰਾਹੀਂ ਜਾਣਾ ਸੀ ਉਨਾ ਪ੍ਰਵਾਸੀ ਮਜਦੂਰਾਂ ਨੂੰ ਪਾਸ ਵੀ ਜਾਰੀ ਕੀਤੇ ਗਏ। ਉਨਾਂ ਦੱਸਿਆ ਕਿ ਜੋ ਪ੍ਰਵਾਸੀ ਮਜਦੂਰ ਆਪਣੇ ਪਿਤਰੀ ਰਾਜ ਆਪਣੀ ਇੱਛਾ ਨਾਲ ਜਾਣਾ ਚਾਹੁੰਦੇ ਸਨ ਉਨਾਂ ਨੂੰ ਫੋਨ ਕਰ ਕੇ ਸੂਚਿੱਤ ਕੀਤਾ ਗਿਆ ਅਤੇ ਹਰੇਕ ਪ੍ਰਵਾਸੀ ਮਜਦੂਰ ਦਾ ਆਪਣੇ ਪਿਤਰੀ ਰਾਜ ਜਾਣ ਤੋਂ ਪਹਿਲਾ ਮੈਡੀਕਲ ਕਰਵਾਇਆ ਗਿਆ ਅਤੇ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਸਫਰ ਦੋਰਾਨ ਉਨਾਂ ਦੇ ਖਾਣ ਲਈ ਪੈਕਿੰਗ ਖਾਣਾ, ਫਲ ਅਤੇ ਪਾਣੀ ਆਦਿ ਦੀ ਵੀ ਜਿਲਾ ਪ੍ਰਸਾਸਨ ਵੱਲੋਂ ਵਿਵਸਥਾ ਕੀਤੀ ਗਈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...