ਵਿਧਾਇਕ ਡਾ. ਇਸ਼ਾਂਕ ਨੇ ਸੁਣੀਆਂ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ 

ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਹਾਲ ਕਰਨਾ ਹਮੇਸ਼ਾ ਮੇਰੀ ਪਹਿਲ ‘ਤੇ ਹੈ, ਇਹ ਵਿਚਾਰ ਡਾ. ਇਸ਼ਾਂਕ ਕੁਮਾਰ ਵਿਧਾਇਕ ਚੱਬੇਵਾਲ ਨੇ ਆਪਣੇ ਹਲਕਾ ਵਾਸੀਆਂ ਨਾਲ ਸਾਂਝੇ ਕੀਤੇ, ਜਿਸ ਸਮੇਂ ਉਹ ਆਪਣੇ ਨਿਵਾਸ ਅਸਥਾਨ ‘ਤੇ ਆਪਣੇ ਹਲਕਾ ਵਾਸੀਆਂ ਦੇ ਰੂਬਰੂ ਸਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ |

ਚੱਬੇਵਾਲ ਨਿਵਾਸੀਆਂ ਦੁਆਰਾ ਆਪਣੇ ਛੋਟੇ-ਵੱਡੇ ਕੰਮਾਂ ਲਈ ਡਾ ਇਸ਼ਾਂਕ ਨੂੰ ਪਹੁੰਚ ਕੀਤੀ ਗਈ ਜਿਸ ਦੇ ਲਈ ਉਹਨਾਂ ਨੇ ਉਸੀ ਸਮੇਂ ਸਬੰਧਿਤ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਦੇ ਨਿਪਟਾਰੇ ਲਈ ਨਿਰਦੇਸ਼ ਦਿੱਤੇ|

ਇਥੇ ਇਹ ਵਰਨਣਯੋਗ ਹੈ ਕਿ ਡਾ. ਇਸ਼ਾਂਕ ਦੁਆਰਾ ਆਪਣੇ ਹਲਕਾ ਵਾਸੀਆਂ ਨਾਲ ਰਾਬਤਾ ਕਾਇਮ ਕਰ ਕੇ, ਉਹਨਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈ ਕੇ ਉਹਨਾਂ ਨੂੰ ਹੱਲ ਕਰਵਾਉਣ ਲਈ ਤੁਰਤ ਕਦਮ ਚੁੱਕੇ ਜਾਣ ਦੀ ਸਾਰੇ ਹਲਕਾ ਵਾਸੀ ਦਿਲੋਂ ਤਾਰੀਫ ਕਰਦੇ ਹਨ ਅਤੇ ਆਪਣੇ ਇਸ ਵਤੀਰੇ ਕਾਰਣ ਡਾ ਇਸ਼ਾਂਕ ਹਲਕੇ ਵਿਚ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ |

3568

Related posts

Leave a Reply