ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕਿਸਾਨ ਵਿਰੋਧੀ ਬਿੱਲ ਦੇ ਵਿਰੁੱਧ ਕਾਂਗਰਸ ਭਵਨ ਵਿਖੇ ਲਗਾਇਆ ਗਿਆ ਧਰਨਾ

  • ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕਿਸਾਨ ਵਿਰੋਧੀ ਬਿੱਲ ਦੇ ਵਿਰੁੱਧ ਕਾਂਗਰਸ ਭਵਨ ਵਿਖੇ ਲਗਾਇਆ ਗਿਆ ਧਰਨਾ

  • ਬੱਸ ਸਟੈਂਡ ਚੌਂਕ ਵਿੱਚ ਪੁਤਲਾ ਸਾੜ ਕੇ ਕੀਤਾ ਰੋਸ ਮੁਜ਼ਾਹਰਾ

ਫਿਰੋਜ਼ਪੁਰ 21 ਸਤੰਬਰ 2020

                             ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਹਲਕੇ ਦੇ ਕਿਸਾਨਾਂ ਤੇ ਕਾਂਗਰਸੀ ਆਗੂਆਂ ਨਾਲ ਇਕੱਠੇ ਹੋ ਕੇ ਕਿਸਾਨ ਵਿਰੋਧੀ ਬਿੱਲ ਦੇ ਵਿਰੁੱਧ ਧਰਨਾ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਰਲ ਕੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਰੋ ਮੁਜ਼ਾਹਰਾ ਵੀ ਕੀਤਾ ਗਿਆ। ਇਸ ਤੋਂ ਬਾਅਦ ਉਹ ਆਰਿਫ ਕੇ ਦਾਣਾ ਮੰਡੀ ਵਿਖੇ ਕਿਸਾਨਾਂ ਵੱਲੋਂ ਲਗਾਏ ਧਰਨੇ ਵਿੱਚ ਸ਼ਾਮਲ ਹੋਏ।

          ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਭਾਰੀ ਰੋਸ ਵਿਅਕਤ ਕਰਦੇ ਹੋਏ ਕਿਹਾ ਕਿ ਕਾਂਗਰਸ ਹਮੇਸਾ ਹੀ ਕਿਸਾਨਾਂ ਦੇ ਹੱਕਾਂ, ਅਧਿਕਾਰਾਂ ਦੀ ਰੱਖਿਆ ਕਰਦੀ ਆਈ ਹੈ ਤੇ ਹੁਣ ਵੀ ਕੇਂਦਰ ਸਰਕਾਰ ਭਾਜਪਾ ਨੂੰ ਕਿਸਾਨਾਂ ਦੇ ਮੂੰਹ ਵਿੱਚੋਂ ਰੋਟੀ ਕੱਢਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਇਸ ਕਿਸਾਨ ਵਿਰੋਧੀ ਬਿੱਲ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਤੇ ਕਿਸਾਨਾਂ ਦੀ ਰੱਖਿਆ ਦੇ ਲਈ ਉਹ ਵੱਧ ਤੋਂ ਵੱਧ ਧਰਨੇ ਲਗਾਉਣਗੇ।

ਇਸ ਮੌਕੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰ. ਗੁਰਚਰਨ ਸਿੰਘ ਨਾਹਰ, ਸੀਨੀਅਰ ਵਾਈਸ ਪ੍ਰਧਾਨ ਕਾਂਗਰਸ ਹਰਿੰਦਰ ਸਿੰਘ ਖੋਸਾ, ਸੀਨੀਅਰ ਮੀਤ ਪ੍ਰਧਾਨ ਕਾਂਗਰਸ ਤਜਿੰਦਰ ਸਿੰਘ ਬਿੱਟੂ, ਐਡਵੋਕੇਟ ਤਰਸੇਮ ਅਰੋੜਾ, ਰਿੰਕੂ ਗਰੋਵਰ, ਬਲਵੀਰ ਬਾਠ,  ਸੁਖਵਿੰਦਰ ਸਿੰਘ ਅਟਾਰੀ, ਅਮਰ ਸਿੰਘ ਮੱਧਰੇ, ਬਲੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਪੰਚ, ਸਰਪੰਚ, ਕਾਂਗਰਸੀ ਆਗੂ ਤੇ ਕਿਸਾਨ ਵੀ ਹਾਜ਼ਰ ਸਨ।

Related posts

Leave a Reply