ਵਿਧਾਇਕ ਡਾ. ਇਸ਼ਾਂਕ ਨੇ 19 ਲੱਖ ਦੀ ਲਾਗਤ ਨਾਲ ਲਗਾਇਆ ਟਿਊਵਬੈਲ ਕੀਤਾ ਸਮਰਪਿਤ
ਚੱਬੇਵਾਲ/ਹੁਸ਼ਿਆਰਪੁਰ (CDT NEWS)
ਹਲਕੇ ਦੇ ਵਿਕਾਸ ਕਾਰਜ ਅਤੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਹਮੇਸ਼ਾ ਮੇਰੀ ਪਹਿਲ ਤੇ ਹੈ। ਇਹ ਵਿਚਾਰ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪਿੰਡ ਕਾਂਗੜ ਵਿਖੇ ਪੀਣ ਵਾਲੇ ਪਾਣੀ ਦੇ ਟਿਊਵਬੈਲ ਦਾ ਉਦਘਾਟਨ ਕਰਨ ਦੌਰਾਨ ਪ੍ਰਗਟ ਕੀਤੇ। ਜਿਕਰਯੋਗ ਹੈ ਕਿ 19 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਇਸ ਟਿਊਵਬੈਲ ਦੇ ਚਾਲੂ ਹੋਣ ਨਾਲ ਪਿੰਡ ਵਾਸੀਆਂ ਨੂੰ ਕਾਫੀ ਸਹੁਲਤ ਹੋਵੇਗੀ। ਇਸ ਮੌਕੇ ਡਾ. ਇਸ਼ਾਂਕ ਨੇ ਦੱਸਿਆ ਕਿ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਸੀ, ਜਿਸ ਤੇ ਪਿੰਡ ਵਾਸੀਆਂ ਦੀ ਪੁਰਜੋਰ ਮੰਗ ਤੇ ਉਹਨਾਂ ਨੇ ਇਸ ਪ੍ਰੋਜੈਕਟ ਲਈ 19 ਲੱਖ ਰੁਪਏ ਮੁਹੱਈਆ ਕਰਾ ਕੇ ਇਹ ਨਵਾਂ ਟਿਊਵਬੈਲ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ।
ਉਹਨਾਂ ਨੇ ਪਿੰਡ ਵਾਸੀਆਂ ਨੂੰ ਸਚੇਤ ਕੀਤਾ ਕਿ ਪਾਣੀ ਵੱਡਮੂੱਲੀ ਦਾਤ ਹੈ ਅਤੇ ਸਾਨੂੰ ਇਸਨੂੰ ਬਹੁਤ ਸਾਂਭ ਕੇ ਵਰਤਨਾ ਚਾਹੀਦਾ ਹੈ । ਇਸ ਮੌਕੇ ਸਰਪੰਚ ਕਾਂਗੜ ਗੁਰਦੀਪ ਰਾਮ ਨੇ ਡਾ. ਇਸ਼ਾਂਕ ਅਤੇ ਸੰਸਦ ਮੈਬਰ ਡਾ. ਰਾਜ ਕੁਮਾਰ ਦਾ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਪਿੰਡ ਦੀਆਂ ਸੱਮਸਿਆਵਾਂ ਨੂੰ ਪੂਰੀ ਗੰਭੀਰਤਾ ਨਾਲ ਹੱਲ ਕਰਵਾਉੰਦੇ ਹਨ ਅਤੇ ਅੱਜ ਤੱਕ ਉਹਨਾਂ ਕੋਲੋਂ ਜੋ ਵੀ ਮੰਗ ਕੀਤੀ ਗਈ ਹੈ ਉਹਨਾਂ ਨੇ ਜਰੂਰ ਪੂਰੀ ਕਰਵਾਈ ਹੈ। ਇਸ ਮੌਕੇ ਤੇ ਕਾਂਗੜ ਪਹੁੰਚਣ ਤੇ
ਡਾ. ਇਸ਼ਾਂਕ ਨੇ ਪਿੰਡ ਵਾਸੀਆਂ ਦੇ ਨਾਲ ਬਾਬਾ ਸਿੱਧ ਚਾਨੋ ਮਹਾਰਾਜ ਜੀ ਦੇ ਸਮਾਗਮ ਵਿੱਚ ਵੀ ਹਾਜ਼ਰੀ ਭਰੀ ਇਸ ਮੌਕੇ ਤੇ ਸਵਰਨਾ ਰਾਮ ਪੰਚ, ਹਰੀ ਸਿੰਘ ਪੰਚ, ਸੰਤੋਸ਼ ਕੁਮਾਰੀ ਪੰਚ, ਪੂਜਾ ਦੇਵੀ ਪੰਚ, ਮਲਕੀਤ ਸਿੰਘ, ਕਸ਼ਮੀਰੀ ਲਾਲ, ਅਮਰਜੀਤ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।
Posted By: Jagmohan Singh
- 21 ਨੂੰ ਦਫ਼ਤਰੀ ਮੁਲਾਜ਼ਮ ਕਰਨਗੇ ਸਿੱਖਿਆ ਵਿਭਾਗ ਦਾ ਘਿਰਾਓ ਤੇ ਕਰਨਗੇ ਗੇਟ ਬੰਦ
- ਨੇਚਰ ਫੈਸਟ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਨੂੰ ਅੰਤਮ ਛੋਹਾਂ, ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਪੰਜ ਰੋਜ਼ਾ ਫੈਸਟ
- ਪਲਾਟ ਮਾਲਕਾਂ ਵੱਲੋਂ ਖਾਲੀ ਛੱਡੇ ਪਲਾਟਾਂ ਵਿੱਚ ਗੰਦਗੀ ਮਿਲਣ ’ਤੇ ਕੀਤੀ ਜਾਵੇਗੀ ਕਾਰਵਾਈ
- ਵੋਟਰ ਕਾਰਡ ਤੋਂ ਇਲਾਵਾ 14 ਹੋਰ ਦਸਤਾਵੇਜ਼ ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ: ਜ਼ਿਲ੍ਹਾ ਚੋਣ ਅਫ਼ਸਰ
- ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ, ਐਸ.ਡੀ.ਐਮ ਨੇ ਕੀਤਾ ਉਦਘਾਟਨ
- #DC_MITTAL : ਨਗਰ ਕੌਂਸਲ ਚੋਣਾਂ: Talwara ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਕਟਰ-01 ’ਚ ਨਾਮਜ਼ਦਗੀ ਕੇਂਦਰ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 20 ਫਰਵਰੀ

![](https://i0.wp.com/www.doabatimes.com/wp-content/uploads/2024/02/ades-200.png?resize=100%2C100&ssl=1)
EDITOR
CANADIAN DOABA TIMES
Email: editor@doabatimes.com
Mob:. 98146-40032 whtsapp