19.10 ਲੱਖ ਦੀ ਗ੍ਰਾੰਟ ਨਾਲ ਬਣਨਗੇ ਨਵੇਂ ਕਲਾਸ ਰੂਮ – ਵਿਧਾਇਕ ਡਾ. ਇਸ਼ਾਂਕ ਕੁਮਾਰ

ਇਸ ਮੌਕੇ ‘ਤੇ ਡਾ . ਇਸ਼ਾਂਕ ਨੇ ਕਿਹਾ ਕਿ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਦਾ ਪੱਧਰ ਉਚਾ ਚੁੱਕਣ ਲਈ ਉਹਨਾਂ ਵਲੋਂ ਤਜਵੀਜ ਕੀਤੇ ਗਏ ਸੁਧਾਰਾਂ ਲਈ ਸਰਕਾਰ ਵਲੋਂ ਲਗਾਤਾਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਸਕੂਲਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ | ਸਕੂਲਾਂ ਦੀ ਬਿਲਡਿੰਗ, ਬਾਊਂਡਰੀ ਵਾਲ, ਕਲਾਸ ਰੂਮ ਆਦਿ ਬਣਾ ਕੇ ਸਕੂਲਾਂ ਦੀ ਦਿੱਖ ਵੀ ਬਿਹਤਰ ਕੀਤੀ ਜਾ ਰਹੀ  ਹੈ ਜਿਸ ਨਾਲ ਵਿਦਿਆਰਥੀ ਸਕੂਲ ਆਉਣ ਲਈ ਪ੍ਰੇਰਿਤ ਹੁੰਦੇ ਹਨ | ਖੁਸ਼ ਦਿਲ ਅਤੇ ਬਿਹਤਰ ਵਾਤਾਵਰਣ ਬੱਚਿਆਂ ਨੂੰ ਪੜ੍ਹਾਈ ਵਿਚ ਵੀ ਬਿਹਤਰ ਪ੍ਰਦਰਸ਼ਨ ਲਈ ਉਤਸ਼ਾਹਿਤ ਕਰਦੇ ਹਨ | 

ਇਸ ਅਵਸਰ ‘ਤੇ ਡਾ. ਇਸ਼ਾਂਕ ਨੇ ਸਕੂਲਾਂ ਨੂੰ ਜਾਰੀ ਕੀਤੀਆਂ  ਜਾ ਰਹੀਆਂ ਗ੍ਰਾਂਟਾਂ ਲਈ ਮੁਖ ਮੰਤਰੀ ਭਗਵੰਤ ਮਾਨ, ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਦਾ ਧੰਨਵਾਦ ਕੀਤਾ | ਉਹਨਾਂ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਸੰਪੂਰਨ ਸੇਵਾ ਭਾਵ ਨਾਲ ਆਪਣੇ ਹਲਕੇ ਵਿਚ ਕੰਮ ਕਰ ਰਹੇ ਹਨ | ਉਹਨਾਂ ਨੇ ਲਹਿਲੀ ਖੁਰਦ ਦੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਕੂਲ ਦੀ ਅਪਗ੍ਰੇਡੇਸ਼ਨ ਦੇ ਨਾਲ ਨਾਲ ਪਿੰਡ ਦੀਆਂ ਹੋਰ ਸਮੱਸਿਆਵਾਂ ਵੀ ਪਹਿਲ ਦੇ ਅਧਾਰ ‘ਤੇ ਹੱਲ ਕੀਤੀਆਂ ਜਾਣਗੀਆਂ | ਪਿੰਡ ਜਿਆਣ ਦੇ ਬਾਬਾ ਬਾਬਾ ਬਲਰਾਜ ਸਿੰਘ ਜੀ ਜੋ ਇਸ ਮੌਕੇ ‘ਤੇ ਮੌਜੂਦ ਸਨ, ਡਾ ਇਸ਼ਾਂਕ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤੇ |

1000

Related posts

Leave a Reply